Bollywood

ਆਰੀਅਨ ਖ਼ਾਨ ਨੂੰ ਨਹੀਂ ਮਿਲੀ ਜ਼ਮਾਨਤ, ਜ਼ਮਾਨਤ ਪਟੀਸ਼ਨ ‘ਤੇ ਕੱਲ੍ਹ ਫਿਰ ਹੋਵੇਗੀ ਸੁਣਵਾਈ

ਮੁੰਬਈ – ਬੰਬੇ ਹਾਈਕੋਰਟ ਬੁੱਧਵਾਰ ਨੂੰ ਮੁੰਬਈ ਕਰੂਜ਼ ਡਰੱਗ ਮਾਮਲੇ ਵਿਚ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ‘ਤੇ ਫਿਰ ਸੁਣਵਾਈ ਕਰ ਰਹੀ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਬੰਬੇ ਹਾਈ ਕੋਰਟ ਵਿਚ ਦਿੱਤੇ ਗਏ ਆਪਣੇ ਹਲਫ਼ਨਾਮੇ ਵਿਚ ਆਰੀਅਨ ਖ਼ਾਨ ਦਾ ਸਬੰਧ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਦੱਸਦੇ ਹੋਏ ਉਨ੍ਹਾਂ ਦੀ ਜ਼ਮਾਨਤ ਦਾ ਵਿਰੋਧ ਕੀਤਾ ਹੈ।

ਐੱਨਸੀਬੀ ਨੇ ਦਲੀਲ ਦਿੱਤੀ ਕਿ ਆਰੀਅਨ ਨੂੰ ਜ਼ਮਾਨਤ ਦੇਣ ਨਾਲ ਮਾਮਲੇ ਦੀ ਜਾਂਚ ਪਟੜੀ ਤੋਂ ਉਤਰ ਸਕਦੀ ਹੈ। ਦੂਜੇ ਪਾਸੇ ਜ਼ਮਾਨਤ ‘ਤੇ ਬਹਿਸ ਕਰਦਿਆਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਆਰੀਅਨ ਅਜੇ ਜਵਾਨ ਹੈ। ਉਨ੍ਹਾਂ ਨੂੰ ਜੇਲ੍ਹ ਦੀ ਬਜਾਏ ਮੁੜ ਵਸੇਬਾ ਕੇਂਦਰ ਭੇਜਿਆ ਜਾਵੇ।

Related posts

ਵਿਆਹ ਦੀ ਵਰ੍ਹੇਗੰਢ ਮੌਕੇ ਨੀਤੂ ਕਪੂਰ ਨੇ ਪਤੀ ਰਿਸ਼ੀ ਕਪੂਰ ਨਾਲ ਬਿਤਾਏ ਪਲ਼ਾਂ ਨੂੰ ਕੀਤਾ ਯਾਦ

Bunty

ਸੋਨੂੰ ਸੂਦ ਨੇ ਇਨਕਮ ਟੈਕਸ ਦੀ ਛਾਪੇਮਾਰੀ ਤੋਂ ਬਾਅਦ ਦਿੱਤੀ ਸਫ਼ਾਈ

Bunty

ਪੰਜਾਬ ਚ ਕੰਗਨਾ ਦੀ ਫ਼ਿਲਮ ਐਮਰਜੈਂਸੀ ਤੇ ਲੱਗੇਗਾ ਬੈਨ!

Bunty