India

ਇਕ ਨਵੰਬਰ ਤੋਂ ਸੀਐਨਜੀ, ਬੀਐੱਸ-6 ਬੱਸਾਂ ਹੀ ਆ ਸਕਣਗੀਆਂ ਦਿੱਲੀ : ਗੋਪਾਲ ਰਾਏ

ਨਵੀਂ ਦਿੱਲੀ – ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਐਤਵਾਰ ਨੂੰ ਕੇਂਦਰ ਤੋਂ ਮੰਗ ਕੀਤੀ ਕਿ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਪੈਂਦੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਖੇਤਰਾਂ ਵਿਚ ਘਟੀਆ ਗੁਣਵੱਤਾ ਵਾਲੇ ਡੀਜ਼ਲ ’ਤੇ ਚੱਲਣ ਵਾਲੀਆਂ ਬੱਸਾਂ ’ਤੇ ਪਾਬੰਦੀ ਲਗਾਈ ਜਾਵੇ। ਰਾਏ ਨੇ ਕਸ਼ਮੀਰੀ ਗੇਟ ਅੰਤਰਰਾਜੀ ਬੱਸ ਟਰਮੀਨਲ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਪਾਇਆ ਕਿ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿਚ ਰਜਿਸਟਰਡ ਸਾਰੀਆਂ ਬੱਸਾਂ ਬੀਐੱਸ3 ਅਤੇ ਬੀਐੱਸ4 ਸ਼੍ਰੇਣੀ ਦੀਆਂ ਗੱਡੀਆਂ ਹਨ। ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ,“ਵਾਹਨਾਂ ਤੋਂ ਹੋਣ ਵਾਲਾ ਨਿਕਾਸ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਇਕ ਵੱਡਾ ਕਾਰਨ ਹੈ। ਦਿੱਲੀ ਵਿਚ ਚੱਲਣ ਵਾਲੀਆਂ ਬੱਸਾਂ ਸਿਰਫ਼ ਸੀ.ਐੱਨ.ਜੀ. ਅਤੇ ਬਿਜਲੀ ’ਤੇ ਚੱਲਦੀਆਂ ਹਨ ਜਦੋਂਕਿ ਗੁਆਂਢੀ ਰਾਜਾਂ- ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਬੱਸਾਂ ਬੀਐੱਸ3 ਅਤੇ ਬੀਐੱਸ4 ਵਾਹਨ ਹਨ।
ਕੇਂਦਰ ਦੇ ਏਅਰ ਕੁਆਲਿਟੀ ਮੈਨੇਜਮੈਂਟ (ਸੀ.ਏਕਿਊ.ਐੱਮ.) ਵਲੋਂ ਜਾਰੀ ਨਿਰਦੇਸ਼ ਅਨੁਸਾਰ, ਇਕ ਨਵੰਬਰ ਤੋਂ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ’ਚ ਆਉਣ ਵਾਲੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਸ਼ਹਿਰਾਂ ਅਤੇ ਕਸਬਿਆਂ ਵਿਚਾਲੇ ਸਿਰਫ਼ ਇਲੈਕਟ੍ਰਿਕ, ਸੀ.ਐੱਨ.ਜੀ. ਅਤੇ ਬੀ.ਐੱਸ.6- ਸ਼੍ਰਣੀ ਅਨੁਰੂਪ ਡੀਜ਼ਲ ਬੱਸਾਂ ਨੂੰ ਹੀ ਸੰਚਾਲਿਤ ਕਰਨ ਦੀ ਮਨਜ਼ੂਰੀ ਦਿੱਤੀ ਜਾਵੇਗੀ। ਰਾਏ ਨੇ ਕਿਹਾ,’’ਇਸ ਸੰਬੰਧ ’ਚ ਸੀ.ਏਕਿਊ.ਐੱਮ. ਦੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਸਾਡੀ ਮੰਗ ਹੈ ਕਿ ਕੇਂਦਰ ਰਾਸ਼ਟਰੀ ਰਾਜਧਾਨੀ ਖੇਤਰ ’ਚ ਆਉਣ ਵਾਲੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਇਲਾਕਿਆਂ ’ਚ ਬੀ.ਐੱਸ.3 ਅਤੇ ਬੀ.ਐੱਸ.4 ਬੱਸਾਂ ਦੇ ਸੰਚਾਲਨ ’ਤੇ ਰੋਕ ਲਗਾਏ।’’ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੀ ਕੋਸ਼ਿਸ਼ ਦੇ ਅਧੀਨ ਕੇਂਦਰ ਨੇ ਅਪ੍ਰੈਲ 2020 ’ਚ ਐਲਾਨ ਕੀਤਾ ਸੀ ਕਿ ਭਾਰਤ ’ਚ ਵੇਚੇ ਜਾ ਵਾਲੇ ਸਾਰੇ ਵਾਹਨਾਂ ਨੂੰ ਭਾਰਤ ਸਟੇਜ-6 (ਬੀ.ਐੱਸ.06) ਨਿਕਾਸੀ ਮਾਪਦੰਡਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin