International

ਇਜ਼ਰਾਇਲੀ ਹਥਿਆਰਾਂ ‘’ਤੇ ਨਿੱਕੀ ਹੈਲੀ ਨੇ ਦਿੱਤਾ ਆਟੋਗ੍ਰਾਫ਼, ਲਿਖਿਆ- ‘ਅਮਰੀਕਾ ਲਵਜ਼ ਇਜ਼ਰਾਈਲ’

ਵਾਸ਼ਿੰਗਟਨ – ਭਾਰਤੀ ਮੂਲ ਦੀ ਅਮਰੀਕੀ ਨੇਤਾ ਨਿੱਕੀ ਹੈਲੀ ਨੇ ਇਜ਼ਰਾਇਲੀ ਹਥਿਆਰ ’ਤੇ ਆਟੋਗ੍ਰਾਫ ਦਿੱਤਾ ਹੈ। ਲੇਬਨਾਨ ਨਾਲ ਇਜ਼ਰਾਈਲ ਦੀ ਉੱਤਰੀ ਸਰਹੱਦ ਦਾ ਦੌਰਾ ਕਰਦੇ ਹੋਏ, ਉਨ੍ਹਾਂ ਨੇ ਤੋਪਖਾਨੇ ਦੇ ਗੋਲਿਆਂ ਉੱਤੇ “ਫਿਨਿਸ਼ ਦੈਂਮ” ਲਿਖਿਆ। ਉਨ੍ਹਾਂ ਨੇ ‘ਅਮਰੀਕਾ ਲਵਜ਼ ਇਜ਼ਰਾਈਲ’ ਲਿਖ ਕੇ ਇਸ ‘’ਤੇ ਦਸਤਖਤ ਵੀ ਕੀਤੇ ਹਨ।ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਸਾਬਕਾ ਰਾਜਦੂਤ ਅਤੇ ਸੰਸਦ ਮੈਂਬਰ ਡੈਨੀ ਡੇਨਨ ਇਸ ਦੌਰਾਨ ਨਿੱਕੀ ਹੈਲੀ ਦੇ ਨਾਲ ਸਨ। ਉਨ੍ਹਾਂ ਨੇ ਇਹ ਤਸਵੀਰ ਸੋਸ਼ਲ ਮੀਡੀਆ ‘’ਤੇ ਪੋਸਟ ਕੀਤੀ ਹੈ। ਇਸ ਪੋਸਟ ਵਿੱਚ ਹੈਲੀ ਨੂੰ ਗੋਡਿਆਂ ਭਾਰ ਬੈਠੀ ਅਤੇ ਬੈਂਗਣੀ ਮਾਰਕਰ ਪੈੱਨ ਨਾਲ ਇੱਕ ਸ਼ੈਲ ਉਤੇ ਆਪਣੇ ਦਸਤਖਤ ਕਰਦੇ ਹੋਏ ਦਿਖਾਇਆ ਗਿਆ ਹੈ।ਨਿੱਕੀ ਹੈਲੀ ਨੇ ਹਥਿਆਰ ‘ਤੇ ਆਪਣੇ ਨਾਂ ‘’ਤੇ ਅਜਿਹੇ ਸਮੇਂ ਦਸਤਖਤ ਕੀਤੇ ਹਨ ਜਦੋਂ ਰਾਫਾ ‘ਚ ਇਜ਼ਰਾਇਲੀ ਫੌਜ ਦੇ ਹਮਲਿਆਂ ਨੂੰ ਲੈ ਕੇ ਇਜ਼ਰਾਇਲ ਦੀ ਆਲੋਚਨਾ ਹੋ ਰਹੀ ਹੈ। ਇਜ਼ਰਾਇਲੀ ਫੌਜ ਦੇ ਹਮਲੇ ‘’ਚ ਰਾਫਾ ਸ਼ਰਨਾਰਥੀ ਕੈਂਪ ‘’ਚ ਰਹਿਣ ਵਾਲੇ 45 ਲੋਕ ਮਾਰੇ ਗਏ ਸਨ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਰਿਕਾਰਡ ਮੁਤਾਬਕ ਗਾਜ਼ਾ ‘’ਚ ਹੁਣ ਤੱਕ ਜੰਗ ’ਚ ਲਗਭਗ 36,096 ਫਲਸਤੀਨੀ ਮਾਰੇ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਲਗਭਗ 15,000 ਬੱਚੇ ਹਨ।

Related posts

ਯੂਕੇ ਨੇ ਟਰੈਵਲ ਅਡਵਾਇਜ਼ਰੀ ’ਚ ਕੀਤਾ ਬਦਲਾਅ, ਕੋਵੀਸ਼ੀਲਡ ਨੂੰ ਮੰਨਿਆ ਸਵੀਕਾਰਤ ਵੈਕਸੀਨ

Bunty

ਪੀਐੱਮ ਮੋਦੀ ਬੋਲੇ, ਜਲਵਾਯੂ ਪਰਿਵਰਤਨ ਦੇ ਖਤਰੇ ਤੋਂ ਕੋਈ ਨਹੀਂ ਹੈ ਬਚਿਆ

Bunty

ਨੇਪਾਲ ’ਚ ਇੱਕ ਦਿਨ ’ਚ ਤੀਜੀ ਵਾਰ ਹਿੱਲੀ ਧਰਤੀ, ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

Bunty