International

ਇਜ਼ਰਾਈਲ ਤੇ ਹਮਾਸ ਜੰਗਬੰਦੀ ਇੱਕ ਦਿਨ ਹੋਰ ਵਧਾਉਣ ਲਈ ਸਹਿਮਤ: ਕਤਰ

ਦੋਹਾ – ਕਤਰ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਅੱਜ ਖਤਮ ਹੋਣ ਵਾਲੀ ਅਸਥਾਈ ਜੰਗਬੰਦੀ ਨੂੰ ਇੱਕ ਦਿਨ ਹੋਰ ਵਧਾਉਣ ਲਈ ਸਹਿਮਤ ਹੋਏ ਹਨ। ਇਸ ਦੌਰਾਨ ਫਲਸਤੀਨੀ ਕੱਟੜਪੰਥੀ ਸੰਗਠਨ ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦੇ ਛੇਵੇਂ ਦਿਨ ਅੱਜ ਹਮਾਸ ਨੇ 16 ਬੰਦੀਆਂ ਨੂੰ ਰਿਹਾਅ ਕਰ ਦਿੱਤਾ, ਜਦੋਂ ਕਿ ਇਜ਼ਰਾਈਲ ਨੇ ਸਮਝੌਤੇ ਮੁਤਾਬਕ ਆਪਣੀਆਂ ਜੇਲ੍ਹਾਂ ’ਚ ਬੰਦ 30 ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਜ਼ਰਾਈਲੀ ਫੌਜ ਨੇ ਕਿਹਾ ਕਿ 10 ਇਜ਼ਰਾਈਲੀ ਔਰਤਾਂ ਅਤੇ ਬੱਚਿਆਂ ਅਤੇ ਚਾਰ ਥਾਈ ਨਾਗਰਿਕਾਂ ਦਾ ਸਮੂਹ ਬੁੱਧਵਾਰ ਦੇਰ ਰਾਤ ਇਜ਼ਰਾਈਲ ਪਹੁੰਚਿਆ। ਉਨ੍ਹਾਂ ਨੂੰ ਹਸਪਤਾਲਾਂ ਵਿੱਚ ਲਿਜਾਇਆ ਗਿਆ। ਹਮਾਸ ਨੇ ਦੋ ਰੂਸੀ-ਇਜ਼ਰਾਈਲੀ ਔਰਤਾਂ ਨੂੰ ਵੀ ਵੱਖਰੇ ਤੌਰ ’ਤੇ ਰਿਹਾਅ ਕੀਤਾ ਹੈ। ਇਸ ਰਿਹਾਈ ਦੇ ਕੁਝ ਘੰਟਿਆਂ ਬਾਅਦ ਇਜ਼ਰਾਈਲ ਨੇ ਵੀ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ।

Related posts

ਇਮਰਾਨ ਖਾਨ ਨੂੰ ਬਿਲਾਵਲ ਭੁੱਟੋ ਦੀ ਸਲਾਹ, ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਦੇ ਦਿਓ ਅਸਤੀਫ਼ਾ

Bunty

ਕੈਨੇਡਾ ਸਰਕਾਰ ਦਾ ਇੱਕ ਹੋਰ ਵੱਡਾ ਝਟਕਾ !

Bunty

ਰੂਸ-ਯੂਕਰੇਨ ਜੰਗ ਦੇ ਸੌ ਦਿਨ ਪੂਰੇ, ਹਜ਼ਾਰਾਂ ਮਰੇ, ਸ਼ਹਿਰ ਬਦਲ ਗਿਆ ਮਲਬੇ ‘ਚ

Bunty