International

ਇਰਾਕੀ ਸੁਰੱਖਿਆ ਫੋਰਸਾਂ ਨੇ ਇਸਲਾਮਿਕ ਸਟੇਟ ਦੇ ਕਮਾਂਡਰ ਸਣੇ 8 ਹੋਰ ਅੱਤਵਾਦੀਆਂ ਨੂੰ ਕੀਤਾ ਢੇਰ

ਬਗਦਾਦ- ਇਰਾਕ ਦੇ ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਫੌਜੀ ਕਾਰਵਾਈ ਦੌਰਾਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਇਕ ਕਮਾਂਡਰ ਸਮੇਤ 8 ਹੋਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ ਅਤੇ ਇਰਾਕੀ ਸੁਰੱਖਿਆ ਫੋਰਸਾਂ ਨੇ ਸੋਮਵਾਰ ਰਾਤ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਅਤੇ ਇਸ ਦੌਰਾਨ 2 ਅਮਰੀਕੀ ਫੌਜੀ ਵੀ ਜ਼ਖਮੀ ਹੋ ਗਏ।ਇਰਾਕ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ-ਸੁਦਾਨੀ ਨੇ ਕਿਹਾ ਕਿ ਸਲਾਹੂਦੀਨ ਸੂਬੇ ’ਚ ਹਮਰੀਨ ਪਹਾੜੀ ਖੇਤਰ ਵਿਚ ਅੱਤਵਾਦ ਵਿਰੋਧੀ ਸੁਰੱਖਿਆ ਫੋਰਸਾਂ ਅਤੇ ਰਾਸ਼ਟਰੀ ਸੁਰੱਖਿਆ ਸੇਵਾ ਦੇ ਇਕ ਸਾਂਝੇ ਆਪ੍ਰੇਸ਼ਨ ਵਿਚ ਜਾਸਿਮ ਅਲ-ਮਜ਼ਰੂਈ ਅੱਬੂ ਅਬਦੁਲ ਕਾਦਿਰ ਨੂੰ ਮਾਰ ਦਿੱਤਾ ਗਿਆ। ਅਲ-ਸੁਦਾਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਰਾਕ ਵਿਚ ਅੱਤਵਾਦ ਲਈ ਕੋਈ ਥਾਂ ਨਹੀਂ ਹੈ। ਅਸੀਂ ਉਨ੍ਹਾਂ ਦਾ ਖਾਤਮਾ ਕਰ ਕੇ ਛੱਡਾਂਗੇ।

Related posts

ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਕਿਹਾ, ਹਥਿਆਰਾਂ ਨੂੰ ਅੱਤਵਾਦੀਆਂ ਤਕ ਪਹੁੰਚਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਕਾਰਵਾਈ ਦੀ ਲੋੜ

Bunty

ਸ੍ਰੀਲੰਕਾ ’ਚ ਹਾਲਾਤ ਵਿਗੜੇ, ਸਿਰਫ ਪੰਜ ਦਿਨਾਂ ਦਾ ਹੀ ਬਚਿਆ ਹੈ ਤੇਲ, ਭਾਰਤ ’ਤ ਟਿਕੀਆਂ ਨਜ਼ਰਾਂ

Bunty

ਪਾਕਿਸਤਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ, 38 ਕਿਸਮ ਦੀਆਂ ਚੀਜ਼ਾਂ ਦੀ ਦਰਾਮਦ ‘ਤੇ ਲਾਈ ਰੋਕ

Bunty