International

ਇੱਕਲੇਪਣ ਤੇ ਤਣਾਅ ਨਾਲ ਜੂਝ ਰਹੇ ਨੇ 34 ਫ਼ੀਸਦੀ ਕੈਨੇਡੀਅਨ

ਓਟਵਾ – ਕੁੱਝ ਦਿਨ ਪਹਿਲਾਂ ਸਾਹਮਣੇ ਆਇਆ ਕਿ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਹਰੇਕ ਤੀਜੇ ਵਿਅਕਤੀ ਨੇ ਇਹ ਆਖਿਆ ਕਿ ਉਹ ਇੱਕਲੇਪਣ ਤੇ ਤਣਾਅ ਤੋਂ ਪ੍ਰਭਾਵਿਤ ਹਨ। ਨੌਜਵਾਨਾਂ ਵਿੱਚ ਇਹ ਅੰਕੜਾ ਜ਼ਿਆਦਾ ਪਾਇਆ ਗਿਆ। ਮਾਰੂ ਪਬਲਿਕ ਓਪੀਨੀਅਨ ਵੱਲੋਂ ਜਾਰੀ ਕੀਤੇ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ 34 ਫੀ ਸਦੀ ਲੋਕ ਛੁੱਟੀਆਂ ਦੌਰਾਨ ਇੱਕਲਾਪਣ ਤੇ ਤਣਾਅ ਮਹਿਸੂਸ ਕਰਦੇ ਹਨ ਜਦਕਿ 11 ਫੀਸਦੀ ਨੇ ਆਖਿਆ ਕਿ ਉਹ ਇਹ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਦਿਲਾਸਾ ਤੇ ਹੌਸਲਾ ਦੇਣ ਵਾਲਾ ਹੋਵੇ। 18 ਤੋਂ 34 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ ਵਿੱਚੋਂ 54 ਫੀਸਦੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਇੱਕਲਤਾ ਤੇ ਤਣਾਅ ਕਾਫੀ ਮਹਿਸੂਸ ਹੁੰਦਾ ਹੈ। 35 ਤੋਂ 54 ਸਾਲ ਦੇ ਉਮਰ ਵਰਗ ਦੇ 36 ਫੀਸਦੀ ਲੋਕਾਂ ਦਾ ਇਹੋ ਵਿਚਾਰ ਸੀ।ਇਸ ਹਾਲੀਡੇਅ ਸੀਜ਼ਨ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 44 ਫੀਸਦੀ ਲੋਕ, ਜਿਹੜੇ ਸਾਲ ਵਿੱਚ 50,000 ਡਾਲਰ ਤੋਂ ਵੀ ਘੱਟ ਕਮਾਉਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਉਹ ਕਾਫੀ ਇੱਕਲਤਾ ਤੇ ਉਦਾਸੀ ਮਹਿਸੂਸ ਕਰਦੇ ਹਨ। ਜਿਹੜੇ ਲੋਕ ਵੱਧ ਪੈਸੇ ਕਮਾਉਂਦੇ ਹਨ ਉਨ੍ਹਾਂ ਦੀ ਇਹ ਮਨੋਦਸ਼ਾ ਘੱਟਦੀ ਜਾਂਦੀ ਹੈ।ਓਨਟਾਰੀਓ ਦੇ 40 ਫੀਸਦੀ ਲੋਕਾਂ ਵਿੱਚ ਇਸ ਤਰ੍ਹਾਂ ਦੇ ਨਕਾਰਾਤਮਕ ਖਿਆਲ ਪਾਏ ਗਏ ਅਲਬਰਟਾ ਤੇ ਕਿਊਬਿਕ ਦੇ 32 ਫੀਸਦੀ ਲੋਕਾਂ ਵਿੱਚ ਤੇ ਮੈਨੀਟੋਬਾ, ਸਸਕੈਚਵਨ ਤੇ ਬਿ੍ਰਟਿਸ਼ ਕੋਲੰਬੀਆ ਦੇ 27 ਫੀਸਦੀ ਲੋਕਾਂ ਵਿੱਚ ਇਸ ਤਰ੍ਹਾਂ ਦੀ ਮਨੋਦਸ਼ਾ ਪਾਈ ਗਈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin