PunjabTravel

ਈਜ਼ੀ ਕਨੈਕਟ’: ਹੁਣ ਬੈਗੇਜ਼ ਅੰਮ੍ਰਿਤਸਰ ਤੋਂ ਹੀ ਸਿੱਧਾ ਵਿਦੇਸ਼ ਲਈ ਬੁੱਕ ਹੋ ਜਾਵੇਗਾ

ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ।

ਅੰਮ੍ਰਿਤਸਰ – ਏਅਰ ਇੰਡੀਆ ਨੇ ਅੱਜ ਮੰਗਲਵਾਰ 28 ਜੁਲਾਈ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਪਣੀ ਨਵੀਂ ‘ਈਜ਼ੀ ਕਨੈਕਟ’ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਭਾਰਤ ਸਰਕਾਰ ਦੇ ਹੱਬ-ਐਂਡ-ਸਪੋਕ ਮਾਡਲ ਤਹਿਤ ਸ਼ੁਰੂ ਕੀਤੀ ਗਈ ਇਹ ਸੇਵਾ ਪੰਜਾਬ ਦੇ ਯਾਤਰੀਆਂ ਨੂੰ ਦੁਨੀਆ ਭਰ ਦੇ 27 ਅੰਤਰਰਾਸ਼ਟਰੀ ਥਾਵਾਂ ਨਾਲ ਹੋਰ ਆਸਾਨ ਅਤੇ ਸੁਵਿਧਾਜਨਕ ਢੰਗ ਨਾਲ ਜੋੜੇਗੀ। ਇਸ ਯੋਜਨਾ ਨਾਲ ਯਾਤਰੀਆਂ ਨੂੰ ਵਿਦੇਸ਼ ਯਾਤਰਾ ਦੌਰਾਨ ਦਿੱਲੀ ਹਵਾਈ ਅੱਡੇ ‘ਤੇ ਮੁੜ ਚੈਕ-ਇਨ, ਬੈਗੇਜ ਟ੍ਰਾਂਸਫਰ ਜਾਂ ਟਰਮੀਨਲ ਬਦਲਣ ਦੀ ਲੋੜ ਨਹੀਂ ਪਵੇਗੀ। ਹੁਣ ਯਾਤਰੀਆਂ ਦਾ ਸਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਿਮ ਪੜਾਅ ਲਈ ਬੁੱਕ ਹੋ ਜਾਵੇਗਾ।

ਇਸ ਮੌਕੇ ਭਾਰਤ ਸਰਕਾਰ ਦੇ ਨਾਗਰਿਕ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੇ ਇਸ ਸੇਵਾ ਦਾ ਵਰਚੂਅਲੀ ਉਦਘਾਟਨ ਕੀਤਾ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।  ਏਅਰ ਇੰਡੀਆ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਬਾਅਦ ਇਹ ‘ਈਜ਼ੀ ਕਨੈਕਟ’ ਸੇਵਾ ਵਾਰਾਣਸੀ, ਅਹਿਮਦਾਬਾਦ, ਗੋਆ, ਕੋਚੀ ਅਤੇ ਹੋਰ ਕਈ ਸ਼ਹਿਰਾਂ ਤੱਕ ਵੀ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੀ ਜਾਵੇਗੀ।

‘ਈਜ਼ੀ ਕਨੈਕਟ’ ਤਹਿਤ ਅੰਮ੍ਰਿਤਸਰ ਤੋਂ ਦਿੱਲੀ ਲਈ ਹਰ ਰੋਜ਼ ਦੋ ਉਡਾਣਾਂ ਚਲਾਈਆਂ ਜਾਣਗੀਆਂ। ਪਹਿਲੀ ਉਡਾਣ ਏਆਈ-1113 ਸਵੇਰੇ 9:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ, ਜਦਕਿ ਦੂਜੀ ਉਡਾਣ ਏਆਈ-1115 ਰਾਤ 10:00 ਵਜੇ ਉਡਾਣ ਭਰੇਗੀ ਅਤੇ 11:20 ਵਜੇ ਦਿੱਲੀ ਪਹੁੰਚੇਗੀ। ਇਨ੍ਹਾਂ ਉਡਾਣਾਂ ਰਾਹੀਂ ਯਾਤਰੀ ਲੰਡਨ, ਪੈਰਿਸ, ਫ੍ਰੈਂਕਫਰਟ, ਰੋਮ, ਨਿਊਯਾਰਕ, ਟੋਰਾਂਟੋ, ਵੈਨਕੂਵਰ, ਮੈਲਬੋਰਨ, ਸਿਡਨੀ, ਦੁਬਈ, ਸਿੰਗਾਪੁਰ ਅਤੇ ਬਾਲੀ ਸਮੇਤ 27 ਅੰਤਰਰਾਸ਼ਟਰੀ ਮੰਜ਼ਿਲਾਂ ਲਈ ਆਸਾਨੀ ਨਾਲ ਅੱਗੇ ਦੀ ਯਾਤਰਾ ਕਰ ਸਕਣਗੇ।

Related posts

ਸਿਆਸੀ ਪਾਰਟੀਆਂ ਨੇ ਪਹਿਲਾਂ ਦਿੱਤਾ ਬਦਲਾਅ ਦਾ ਨਾਅਰਾ

Bunty

ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਦਿੱਲੀ ਪਹੁੰਚੇ ਡਿਪਟੀ ਸੀਐੱਮ ਰੰਧਾਵਾ ਤੇ ਹੋਰ ਕੈਬਨਿਟ ਮੰਤਰੀ

Bunty

ਸਾਡਾ ਉਦੇਸ਼ ਸਰਕਾਰ ਬਣਾਉਣਾ ਹੈ – ਕੈਪਟਨ ਅਮਰਿੰਦਰ ਸਿੰਘ

Bunty