India

ਈਡੀ ਵੱਲੋਂ ਡੀ.ਐਮ.ਕੇ. ਦੇ ਸਾਬਕਾ ਅਹੁਦੇਦਾਰ ਜਾਫ਼ਰ ਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ

ਚੇਨਈ – ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਡੀਐੱਮਕੇ ਦੇ ਸਾਬਕਾ ਅਹੁਦੇਦਾਰ ਜਾਫ਼ਰ ਸਾਦਿਕ ਅਤੇ ਹੋਰਾਂ ਖ਼ਿਲਾਫ਼ ਡਰੱਗ ਤਸਕਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਅੱਜ ਤਾਮਿਲਨਾਡੂ ਦੇ ਕਈ ਸ਼ਹਿਰਾਂ ਵਿੱਚ ਛਾਪੇ ਮਾਰੇ। ਡਾਇਰੈਕਟੋਰੇਟ ਦੇ ਅਧਿਕਾਰੀ, ਕੇਂਦਰੀ ਅਰਧ ਸੈਨਿਕ ਬਲਾਂ ਦੇ ਨਾਲ ਰਾਜ ਦੀ ਰਾਜਧਾਨੀ ਚੇਨਈ, ਮਦੁਰਾਈ ਅਤੇ ਤਿਰੂਚਿਰਾਪੱਲੀ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ 25 ਸਥਾਨਾਂ ਦੀ ਤਲਾਸ਼ੀ ਲੈ ਰਹੇ ਹਨ। ਸਾਦਿਕ, ਫਿਲਮ ਨਿਰਦੇਸ਼ਕ ਅਮੀਰ ਅਤੇ ਕੁਝ ਹੋਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਦਿਕ ਤਾਮਿਲ ਫਿਲਮ ਨਿਰਮਾਤਾ ਵੀ ਹੈ।

Related posts

ਚੰਦਰਯਾਨ-2 ਨੂੰ ਮਿਲੀ ਵੱਡੀ ਕਾਮਯਾਬੀ, ਪਹਿਲੀ ਵਾਰ ਚੰਦ ‘ਤੇ ਲੱਭਿਆ ਸੋਡੀਅਮ ਦਾ ਖਜ਼ਾਨਾ

Bunty

ਪ੍ਰਧਾਨ ਮੰਤਰੀ ਵਲੋਂ ਦੇਸ਼ ਭਰ ਦੀਆਂ ਪ੍ਰਮੁੱਖ ਸਿੱਖ ਹਸਤੀਆਂ ਨਾਲ ਮੁਲਾਕਾਤ

admin

ਪਾਕਿ ਤੋਂ ਆਉਣ ਵਾਲੀ ਗੋਲੀ ਦਾ ਜਵਾਬ ‘ਗੋਲੇ’ ਨਾਲ ਦਿੱਤਾ ਜਾਵੇਗਾ: ਸ਼ਾਹ

Bunty