International

ਈਰਾਨ ‘ਚ ਹੋਇਆ ਜ਼ਬਰਦਸਤ ਧਮਾਕਾ, 51 ਦੀ ਮੌਤ, 20 ਜ਼ਖ਼ਮੀ

ਤਹਿਰਾਨ – ਲਿਬਨਾਨ ‘ਚ ਈਰਾਨ ਸਮਰਥਿਤ ਹਿਜ਼ਬੁੱਲਾ ‘ਤੇ ਇਜ਼ਰਾਇਲੀ ਹਮਲਿਆਂ ਦਰਮਿਆਨ ਈਰਾਨ ‘ਚ ਵੱਡਾ ਹਾਦਸਾ ਵਾਪਰ ਗਿਆ ਹੈ। ਪੂਰਬੀ ਈਰਾਨ ਵਿੱਚ ਇੱਕ ਕੋਲੇ ਦੀ ਖਾਨ ਵਿੱਚ ਮੀਥੇਨ ਗੈਸ ਦੇ ਲੀਕ ਹੋਣ ਕਾਰਨ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ‘ਚ ਹੁਣ ਤੱਕ 51 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 20 ਲੋਕ ਜ਼ਖ਼ਮੀ ਹਨ।ਸਰਕਾਰੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਕਰੀਬ 540 ਕਿਲੋਮੀਟਰ ਦੱਖਣ-ਪੂਰਬ ‘ਚ ਸਥਿਤ ਤਾਬਾਸ ‘ਚ ਵਾਪਰਿਆ। ਸ਼ਨੀਵਾਰ ਦੇਰ ਰਾਤ ਹੋਏ ਜ਼ਬਰਦਸਤ ਧਮਾਕੇ ਤੋਂ ਬਾਅਦ ਐਮਰਜੈਂਸੀ ਕਰਮਚਾਰੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਧਮਾਕੇ ਦੇ ਸਮੇਂ ਉੱਥੇ ਕਰੀਬ 70 ਲੋਕ ਕੰਮ ਕਰ ਰਹੇ ਸਨ।ਸੂਬਾਈ ਗਵਰਨਰ ਮੁਹੰਮਦ ਜਾਵੇਦ ਕੇਨਾਤ ਨੇ ਸਰਕਾਰੀ ਟੀਵੀ ਨੂੰ ਦੱਸਿਆ ਕਿ 51 ਲੋਕ ਮਾਰੇ ਗਏ ਹਨ ਅਤੇ 20 ਜ਼ਖ਼ਮੀ ਹੋਏ ਹਨ। ਈਰਾਨ ਦੇ ਨਵੇਂ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਫਸੇ ਲੋਕਾਂ ਨੂੰ ਬਚਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Related posts

ਤੁਰਕੀ ਰੂਸ-ਯੂਕਰੇਨ ਯੁੱਧ ਨੂੰ ਖ਼ਤਮ ਕਰਨ ਦੇ ਹੈ ਸਮਰੱਥ, ਇਸ ਸੌਦੇ ਨਾਲ ਜੰਗਬੰਦੀ ਦੀਆਂ ਵਧੀਆਂ ਉਮੀਦਾਂ

Bunty

ਸਿੱਖ ਨਸਲਕੁਸ਼ੀ ਦੀ 40ਵੀਂ ਬਰਸੀ ’ਤੇ ਆਸਟਰੇਲੀਆ ਦੇ ਸੰਸਦੀ ਹਾਲ ’ਚ ਸਮਾਗਮ

Bunty

ਜਰਮਨੀ ਸਰਕਾਰ 2 ਲੱਖ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਰੇਗੀ ਡਿਪੋਰਟ

Bunty