India

ਈ.ਡੀ. ਨੇ ਰਾਕਾਂਪਾ ਮੁਖੀ ਸ਼ਰਦ ਪਵਾਰ ਦੇ ਪੋਤੇ ਦੀ ਕੰਪਨੀ ਤੇ ਕੀਤੀ ਛਾਪੇਮਾਰੀ

ਮੁੰਬਈ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘਪਲੇ ਦੇ ਸਿਲਸਿਲੇ ’ਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਅਧੀਨ ਸ਼ੁੱਕਰਵਾਰ ਨੂੰ ਬਾਰਾਮਤੀ ਏਗ੍ਰੋ ਅਤੇ ਉਸ ਨਾਲ ਜੁੜੀ ਕੰਪਨੀ ਦੇ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬਾਰਾਮਤੀ ਏਗ੍ਰੋ ਕੰਪਨੀ ਦੇ ਮਾਲਕ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਸੁਪਰੀਮੋ, ਸ਼ਰਦ ਪਵਾਰ ਦੇ ਪੋਤੇ ਅਤੇ ਵਿਧਾਇਕ ਰੋਹਿਤ ਪਵਾਰ ਹਨ। ਸੂਤਰਾਂ ਅਨੁਸਾਰ, ਬਾਰਾਮਤੀ, ਪੁਣੇ, ਔਰੰਗਾਬਾਦ ਅਤੇ ਅਮਰਾਵਤੀ ’ਚ ਘੱਟੋ-ਘੱਟ 6 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਬਾਰਾਮਤੀ ਕਸਬੇ ’ਚ ਬਾਰਾਮਤੀ ਏਗ੍ਰੋ ਦੇ ਦਫ਼ਤਰ ’ਤੇ ਵੀ ਛਾਪੇਮਾਰੀ ਕੀਤੀ ਗਈ।
ਮਹਾਰਾਸ਼ਟਰ ਵਿਧਾਨ ਸਭਾ ਦੇ ਕਰਜਤ ਜਾਮਖੇਡ ਸੀਟ ਤੋਂ ਰਾਕਾਂਪਾ ਵਿਧਾਇਕ ਰੋਹਿਤ ਪਵਾਰ (38) ਬਾਰਾਮਤੀ ਏਗ੍ਰੋ ਦੇ ਮਾਲਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਨ। ਰੋਹਿਤ, ਬਾਰਾਮਤੀ ਤੋਂ ਸੰਸਦ ਮੈਂਬਰ ਸੁਪਿ੍ਰਆ ਸੁਲੇ ਅਤੇ ਅਜੀਤ ਪਵਾਰ ਦੇ ਭਤੀਜੇ ਹਨ। ਅਜੀਤ ਬਾਰਾਮਤੀ ਤੋਂ ਵਿਧਾਇਕ ਅਤੇ ਰਾਜ ਦੇ ਉੱਪ ਮੁੱਖ ਮੰਤਰੀ ਹਨ। ਮੁੰਬਈ ਪੁਲਸ ਦੀ ਆਰਥਿਕ ਅਪਰਾਧ (ਈ.ਓ.ਡਬਲਿਊ.) ਸ਼ਾਖਾ ਨੇ ਅਗਸਤ 2019 ’ਚ ਐੱਫ.ਆਈ.ਆਰ. ਦਰਜ ਕੀਤੀ ਸੀ, ਜਿਸ ’ਤੇ ਮਨੀ ਲਾਂਡਰਿੰਗ ਦਾ ਇਹ ਮਾਮਲਾ ਆਧਾਰਤ ਹੈ। ਬੰਬਈ ਹਾਈ ਕੋਰਟ ਨੇ 22 ਅਗਸਤ 2019 ਨੂੰ ਮਹਾਰਾਸ਼ਟਰ ਸਹਿਕਾਰੀ ਖੇਤਰ ’ਚ ਧੋਖਾਧੜੀ ਨਾਲ ਖੰਡ ਦੀਆਂ ਮਿੱਲਾਂ ਨੂੰ ਵੇਚਣ ਦੇ ਦੋਸ਼ਾਂ ਦੀ ਜਾਂਚ ਕਰਨ ਦਾ ਆਦੇਸ਼ ਜਾਰੀ ਕੀਤਾ ਸੀ ਅਤੇ ਕਿਹਾ ਸੀ ਕਿ ਇਨ੍ਹਾਂ ਨੂੰ ਘੱਟ ਕੀਮਤ ’ਤੇ ਵੇਚਿਆ ਗਿਆ, ਜਿਸ ਤੋਂ ਬਾਅਦ ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

Related posts

ਭਾਰਤ ਦਾ ਵਿਸ਼ਵ ਨੂੰ ਡਿਜੀਟਲ ਗਿਫਟ, ਇਕ ਦਰਜਨ ਦੇਸ਼ਾਂ ਨੂੰ ਸੇਵਾ ਦੇਵੇਗਾ COWIN ਐਪ

Bunty

ਭਾਰਤੀ ਯੂਟਿਊਬਰਾਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਹੋ ਸਕਦੀ ਲੰਬੀ ਸਜ਼ਾ ?

admin

HAPPY DIWALI 2025 !

admin