India

ਉਤਰੀ ਭਾਰਤ ਭੱਠੀ ਵਾਂਗ ਤਪਿਆ; ਰਾਜਸਥਾਨ ਦੇ ਫਲੋਦੀ ’ਚ ਪਾਰਾ 49.4 ਡਿਗਰੀ ਪੁੱਜਿਆ ਅਗਲੇ ਦੋ ਦਿਨ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈ

ਨਵੀਂ ਦਿੱਲੀ – ਇਸ ਵੇਲੇ ਗਰਮ ਹਵਾਵਾਂ ਦੀ ਮਾਰ ਹੇਠ ਪੂਰਾ ਉਤਰੀ ਭਾਰਤ ਆ ਗਿਆ ਹੈ। ਰਾਜਸਥਾਨ ਦਾ ਫਲੋਦੀ ਲਗਾਤਾਰ ਤੀਜੇ ਦਿਨ ਦੇਸ਼ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇੱਥੇ ਤਾਪਮਾਨ 49.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਅਨੁਸਾਰ ਅੱਜ ਅਤੇ ਭਲਕੇ ਗਰਮੀ ਹੋਰ ਪਵੇਗੀ ਤੇ 30 ਮਈ ਤੋਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਦੇਸ਼ ਵਿੱਚ ਵਧਦੇ ਤਾਪਮਾਨ ਦੇ ਨਵੇਂ ਰਿਕਾਰਡ ਬਣ ਰਹੇ ਹਨ। ਪੰਜਾਬ ’ਚ 27 ਮਈ ਨੂੰ 46 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ ਜਿੱਥੇ ਅੱਜ ਵੀ ਪਾਰਾ 49 ਡਿਗਰੀ ਤੋਂ ਪਾਰ ਰਿਹਾ। ਜ਼ਿਕਰਯੋਗ ਹੈ ਕਿ 21 ਮਈ 1978 ਨੂੰ ਅੰਮ੍ਰਿਤਸਰ ਦਾ ਤਾਪਮਾਨ 47.7 ਡਿਗਰੀ ਦਰਜ ਕੀਤਾ ਗਿਆ ਸੀ। 27 ਮਈ ਨੂੰ 132 ਸਾਲ ਬਾਅਦ ਝਾਂਸੀ ਵਿੱਚ 48.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ 20 ਮਈ 1892 ਨੂੰ ਪਾਰਾ 48.1 ਡਿਗਰੀ ਤੱਕ ਪਹੁੰਚ ਗਿਆ ਸੀ। ਆਗਰਾ ਦਾ ਤਾਪਮਾਨ 47.8 ਡਿਗਰੀ ਦਰਜ ਕੀਤਾ ਗਿਆ। 26 ਸਾਲ ਪਹਿਲਾਂ 27 ਮਈ 1998 ਨੂੰ ਆਗਰਾ ਦਾ ਵੱਧ ਤੋਂ ਵੱਧ ਤਾਪਮਾਨ 48.6 ਡਿਗਰੀ ਤੱਕ ਪਹੁੰਚ ਗਿਆ ਸੀ। ਜੰਮੂ ’ਚ ਕਈ ਥਾਵਾਂ ’ਤੇ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਕਾਰਨ ਜੰਮੂ ਪ੍ਰਸ਼ਾਸਨ ਨੇ 1 ਜੂਨ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ 46 ਦਿਨਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਇੱਥੇ ਸਕੂਲ 1 ਜੂਨ ਤੋਂ 16 ਜੁਲਾਈ ਤੱਕ ਬੰਦ ਰਹਿਣਗੇ।

Related posts

ਤੰਜਾਵੁਰ ‘ਚ ਰਥ ਯਾਤਰਾ ਦੌਰਾਨ ਕਰੰਟ ਲੱਗਣ ਨਾਲ 11 ਲੋਕਾਂ ਦੀ ਮੌਤ

Bunty

ਦਿੱਲੀ ਸਰਕਾਰ ਦੀ ਕੈਬਨਿਟ ’ਚ ਇੱਕ ਵਾਰ ਮੁੜ ਫੇਰਬਦਲ, ਆਤਿਸ਼ੀ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ

Bunty

ਭਾਰਤ ਦਾ ਵਿਸ਼ਵ ਨੂੰ ਡਿਜੀਟਲ ਗਿਫਟ, ਇਕ ਦਰਜਨ ਦੇਸ਼ਾਂ ਨੂੰ ਸੇਵਾ ਦੇਵੇਗਾ COWIN ਐਪ

Bunty