India

ਐੱਮ.ਵੀ.ਏ. ਵੱਲੋਂ ਜਾਤੀ ਜਨਗਣਨਾ ਤੇ ਨਾਬਾਲਗ਼ ਲੜਕੀਆਂ ਲਈ ਮੁਫ਼ਤ ਸਰਵਾਈਕਲ ਕੈਂਸਰ ਵੈਕਸੀਨ ਦੇਣ ਦਾ ਚੋਣ ਵਾਅਦਾ

ਮੁੰਬਈ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਲਈ ਅੱਜ ਮਹਾ ਵਿਕਾਸ ਅਗਾੜੀ (ਐੱਮ.ਵੀ.ਏ.) ਗੱਠਜੋੜ ਦਾ ਸਾਂਝਾ ਮੈਨੀਫੈਸਟੋ ਜਾਰੀ ਕੀਤਾ ਹੈ। ਮੈਨੀਫੈਸਟੋ ਵਿਚ 9 ਤੋਂ 16 ਸਾਲ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦੀ ਮੁਫ਼ਤ ਵੈਕਸੀਨ ਅਤੇ ਮਹਾਵਾਰੀ ਦੌਰਾਨ ਮਹਿਲਾ ਮੁਲਾਜ਼ਮਾਂ ਨੂੰ ਦੋ ਚੋਣਵੀਆਂ ਛੁਟੀਆਂ ਦੇਣ ਦੇ ਵਾਅਦੇ ਕੀਤੇ ਗਏ ਹਨ। ‘ਮਹਾਰਾਸ਼ਟਰਨਾਮਾ’ ਸਿਰਲੇਖ ਵਾਲੇ ਮੈਨੀਫੈਸਟੋ ਵਿਚ ਜਾਤੀ ਜਨਗਣਨਾ, ਸਵੈ-ਸਹਾਇਤਾ ਸਮੂਹਾਂ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਲਈ ਵੱਖਰਾ ਵਿਭਾਗ ਸਥਾਪਿਤ ਕਰਨ, ਬਾਲ ਭਲਾਈ ਲਈ ਵਿਸ਼ੇਸ਼ ਮੰਤਰਾਲਾ ਬਣਾਉਣ ਅਤੇ ਮਹਿਲਾਵਾਂ ਨੂੰ ਸਾਲਾਨਾ 500 ਰੁਪਏ ਵਿਚ ਛੇ ਕੁਕਿੰਗ ਗੈਸ ਸਿਲੰਡਰ ਦੇਣ ਦੇ ਵਾਅਦੇ ਵੀ ਸ਼ਾਮਲ ਹਨ। ਮੈਨੀਫੈਸਟੋ ਵਿਚ ‘ਨਿਰਭੈ ਮਹਾਰਾਸ਼ਟਰ’ ਪਾਲਿਸੀ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਮੈਨੀਫੈਸਟੋ ਰਿਲੀਜ਼ ਕਰਨ ਮੌਕੇ ਖੜਗੇ ਦੇ ਨਾਲ ਐੱਨ.ਸੀ.ਪੀ. (ਐੱਸ.ਪੀ.) ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਸੰਜੈ ਰਾਊਤ ਵੀ ਮੌਜੂਦ ਸਨ।

Related posts

ਕੋਲਕਾਤਾ ’ਚ ਡਾਕਟਰ ਨਾਲ ਜਬਰ ਜਨਾਹ-ਕਤਲ ਮਾਮਲੇ ’ਤੇ ਰਾਸ਼ਟਰਪਤੀ ਵੱਲੋਂ ਟਿੱਪਣੀ ਬਹੁਤ ਹੋ ਗਿਆ, ਮੈਂ ਨਿਰਾਸ਼ ਅਤੇ ਡਰੀ ਹੋਈ ਹਾਂ: ਦ੍ਰੌਪਦੀ ਮੁਰਮੂ

Bunty

ਫੇਸਬੁੱਕ-ਇੰਸਟਾਗ੍ਰਾਮ ਨੇ ਚੋਣਾਂ ਦੌਰਾਨ ਨਫ਼ਰਤ ਫੈਲਾਉਣ ਵਾਲੇ ਇਸ਼ਤਿਹਾਰਾਂ ਰਾਹੀਂ ਕੀਤੀ ਮੋਟੀ ਕਮਾਈ

Bunty

ਮੋਹਲੇਧਾਰ ਮੀਂਹ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 7 ਜ਼ਿਲ੍ਹਿਆਂ ‘ਚ ਸੜਕ ਸੰਪਰਕ ਟੁੱਟਿਆ

Bunty