India

ਐੱਲ.ਐੱਨ.ਜੇ.ਪੀ ਹਸਪਤਾਲ ’ਚ ਦਾਖਲ ਮੰਕੀਪੋਕਸ ਦੇ ਮਰੀਜ਼ ਦੀ ਹਾਲਤ ਸਥਿਰ :

ਨਵੀਂ ਦਿੱਲੀ – ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਕਿਹਾ ਕਿ ਐੱਲ.ਐੱਨ.ਜੇ.ਪੀ. ਹਸਪਤਾਲ ’ਚ ਦਾਖਲ ਮੰਕੀਪੋਕਸ ਦੇ ਇਕ ਮਰੀਜ਼ ਦੀ ਹਾਲਤ ਸਥਿਰ ਹੈ। ਭਾਰਦਵਾਜ ਨੇ ਮੰਕੀਪੋਕਸ ਅਤੇ ਡੇਂਗੂ ਨਾਲ ਨਜਿੱਠਣ ਲਈ ਇਸ ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਹਸਪਤਾਲ ਦਾ ਅਚਨਚੇਤ ਨਿਰੀਖਣ ਕੀਤਾ।ਉਨ੍ਹਾਂ ਕਿਹਾ, ‘‘ਐਲ.ਐਨ.ਜੇ.ਪੀ. ਹਸਪਤਾਲ ’ਚ ਇਕ ਮੰਕੀਪੋਕਸ ਦਾ ਮਰੀਜ਼ ਹੈ। ਮੰਨਿਆ ਜਾਂਦਾ ਹੈ ਕਿ ਉਹ ਵਿਦੇਸ਼ ਯਾਤਰਾ ਦੌਰਾਨ ਲਾਗ ਦੀ ਲਪੇਟ ’ਚ ਆਇਆ ਸੀ।’’ ਉਨ੍ਹਾਂ ਕਿਹਾ, ‘‘ਮਰੀਜ਼ ਨੂੰ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਹੈ ਅਤੇ ਉਸ ਦੀ ਹਾਲਤ ਸਥਿਰ ਹੈ।’’ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੇ 26 ਸਾਲ ਦੇ ਮਰੀਜ਼ ਨੂੰ ਸਿਰਫ ਜਣਨ ਛਾਲੇ ਅਤੇ ਚਮੜੀ ’ਤੇ ਧੱਫੜ ਹਨ ਪਰ ਬੁਖਾਰ ਨਹੀਂ ਹੈ। ਭਾਰਦਵਾਜ ਨੇ ਕਿਹਾ ਕਿ ਮੰਕੀਪੋਕਸ ਬਾਰੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਸੰਪਰਕ ਰਾਹੀਂ ਫੈਲਦਾ ਹੈ ਨਾ ਕਿ ਹਵਾ ਰਾਹੀਂ।

Related posts

ਦੇਸ਼ ’ਚ ਕੋਰੋਨਾ ਦੇ 37,875 ਨਵੇਂ ਮਾਮਲੇ ਮਿਲੇ, 369 ਮਰੀਜ਼ਾਂ ਦੀ ਮੌਤ

Bunty

ਏਅਰ ਇੰਡੀਆ ਦੀ ਸੁਰੱਖਿਆ ’ਚ ਕਮੀ! 4731 ਨੇ ਲਗਾਇਆ 1.10 ਕਰੋੜ ਦਾ ਜੁਰਮਾਨਾ

Bunty

ਭਾਰਤੀ ਤੇ ਅਲਜੀਰੀਆਈ ਸਮੁੰਦਰੀ ਫ਼ੌਜ ਨੇ ਕੀਤਾ ਪਹਿਲਾ ਅਭਿਆਸ

Bunty