Australia & New Zealand

ਕਦੋਂ ਪੂਰੀ ਹੋਵੇਗੀ ਲੋੜਵੰਦਾਂ ਨੂੰ ਸੋਸ਼ਲ ਹਾਊਸਿੰਗ ਦੀ ਉਡੀਕ ?

ਭਾਰਤ ਦਾ ਰੀਅਲ ਅਸਟੇਟ ਬਾਜ਼ਾਰ 2047 ਤੱਕ 10 ਟ੍ਰਿਲੀਅਨ ਡਾਲਰ ਹੋ ਜਾਵੇਗਾ।

ਬੈਲੇਰਟ – ਬੈਲੇਰਟ ਵਿਚ ਸੂਬਾ ਸਰਕਾਰ ਦੁਆਰਾ 14 ਸੋਸ਼ਲ ਨਵੇਂ ਸੋਸ਼ਲ ਹਾਊਸਿੰਗ ਪ੍ਰਾਜੈਕਟ ਆਰੰਭ ਹੋ ਚੁੱਕੇ ਹਨ ਪਰ ਆਪਣਾ ਘਰ ਪ੍ਰਾਪਤ ਕਰਨ ਦੀ ਉਡੀਕ ਕਰਨ ਵਾਲਿਆਂ ਦੀ ਲਿਸਟ ਹਾਲੇ ਵੀ 54,000 ਤੋਂ ਵੱਧ ਹੈ। ਸੂਬੇ ਦੇ ਹਾਊਸਿੰਗ ਮੰਤਰੀ ਰਿਚਰਡ ਵੇਨ ਨੇ ਹਾਲ ਹੀ ਵਿਚ ਬਣ ਰਹੇ ਨਵੇਂ ਘਰਾਂ ਦੇ ਪ੍ਰਾਜੈਕਟਾਂ ਦਾ ਦੌਰਾ ਵੀ ਕੀਤਾ। ਇਹ ਮਕਾਨ ਦੋ, ਤਿੰਨ ਅਤੇ ਚਾਰ ਬੈਡਰੂਮਾਂ ਵਾਲੇ ਬਣਨਗੇ ਅਤੇ ਅੰਗਹੀਣਾਂ ਲਈ ਵਿਸ਼ੇਸ਼ ਵਿਵਸਥਾ ਹੋਵੇਗੀ। ਵਿਕਟੋਰੀਅਨ ਹਾਊਸਿੰਗ ਰਜਿਸਟਰਾਰ ਦੇ ਅੰਕੜਿਆਂ ਮੁਤਾਬਕ ਬੀਤੇ ਦਸੰਬਰ ਵਿਚ ਘਰ ਪ੍ਰਾਪਤ ਕਰਨ ਵਾਲੇ ਚਾਹਵਾਨਾਂ ਦੀ ਲਿਸਟ 54,600 ਸੀ। ਦੂਜੇ ਪਾਸੇ ਰਜਿਸਟਰਡ ਹਾਊਸਿੰਗ ਐਸੋਸੀਏਸ਼ਨ ਹੈਵਨ ਹੋਮ ਸੇਫ ਦੇ ਡੇਮੀਅਨ ਟੈਂਗੀ ਦਾ ਕਹਿਣਾ ਹੈ ਕਿ ਬੈਲੇਰਟ ਵਿਚ ਕਿਰਾਏ ਦੇ ਮਕਾਨਾਂ ਦਾ 50 ਫੀਸਦੀ ਹਿੱਸਾ ਅਨਫੋਰਡੇਬਲ ਮੰਨਿਆ ਜਾਂਦਾ ਹੈ। ਅਗਲੇ ਚਾਰ ਸਾਲਾਂ ਵਿਚ ਵਿਕਟੋਰੀਆ `ਚ ਕਰੀਬ 15,500 ਇਕਾਈਆਂ ਦਾ ਨਿਰਮਾਣ ਹੋਣ ਜਾ ਰਿਹਾ ਹੈ। ਇਹ ਇਕ ਅਹਿਮ ਨਿਵੇਸ਼ ਹੈ। ਸੂਬਾ ਸਰਕਾਰ ਸਮਾਜਿਕ ਨਿਵਾਸ ਯੋਜਨਾਵਾਂ ਦੇ ਲਈ 5.3 ਬਿਲੀਅਨ ਡਾਲਰ ਦੀ ਵਿਵਸਥਾ ਕਰਦੀ ਹੈ, ਜਿਸਨੂੰ ਬਿਗ ਹਾਊਸਿੰਗ ਬਿਲਡ ਕਿਹਾ ਜਾਂਦਾ ਹੈ।

Related posts

ਆਸਟ੍ਰੇਲੀਆ ਨੇ ਵੀਅਤਨਾਮ ਵਿੱਚ ਗ੍ਰਿਫ਼ਤਾਰ ਆਪਣੇ ਨਾਗਰਿਕ ਦਾ ਮਾਮਲਾ ਚੁੱਕਿਆ

admin

She Came, She Smashed Rocks, She Stayed !

admin

ਆਸਟ੍ਰੇਲੀਆ ਦੀ ਸਾਈਬਰ ਸੁਰੱਖਿਆ ਲਈ ADTA ਅਤੇ Aus3C ਵਿਚਕਾਰ ਨਵੀਂ ਸਾਂਝ

admin