India

ਕਾਂਗਰਸ ਪ੍ਰਧਾਨ ਖੜਗੇ ਨੇ ਭਾਜਪਾ-ਆਰ.ਐੱਸ.ਐੱਸ. ਨੂੰ ਦੱਸਿਆ ਡਰਪੋਕ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਨੂੰ ਡਰਪੋਕ ਦੱਸਿਆ। ਉਨ੍ਹਾਂ ਕਿਹਾ ਕਿ ਡਰ ਦੇ ਮਾਰੇ ਹੀ ਉਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਅਤੇ ਹੁਣ ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੀ ਸਰਕਾਰ ਦੇ ਲੋਕਾਂ ਨੂੰ ਤੰਗ ਕਰ ਰਹੀ ਹੈ। ਸ਼੍ਰੀ ਖੜਗੇ ਨੇ ਕਿਹਾ ਕਿ ਦੇਸ਼ ’ਚ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਹੈ ਅਤੇ ਇਹ ਮਾਹੌਲ ਉਨ੍ਹਾਂ ਲੋਕਾਂ ਨੇ ਪੈਦਾ ਕੀਤਾ ਹੈ ਜੋ ਖ਼ੁਦ ਡਰ ਦੇ ਕਾਰਨ ਅੰਗਰੇਜ਼ਾਂ ਨਾਲ ਮਿਲ ਕੇ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਭਾਜਪਾ-ਆਰ.ਐੱਸ.ਐੱਸ. ਦੇ ਨੂੰ ਬਰਬਾਦੀ ਵੱਲ ਲਿਜਾ ਰਹੇ ਹਨ, ਇਸ ਲਈ ਇਨ੍ਹਾਂ ਤੋਂ ਮੁਕਤੀ ਜ਼ਰੂਰੀ ਹੈ। ਸ਼੍ਰੀ ਖੜਗੇ ਨੇ ਕਿਹਾ,’’ਕਾਂਗਰਸ ਪਾਰਟੀ ਮੋਦੀ, ਭਾਜਪਾ-ਆਰ.ਐੱਸ.ਐੱਸ. ਤੋਂ ਡਰਨ ਵਾਲੀ ਨਹੀਂ ਹੈ। ਭਾਜਪਾ-ਆਰ.ਐੱਸ.ਐੱਸ. ਡਰਪੋਕ ਹਨ। ਇਹ ਲੋਕ ਡਰ ਕੇ ਅੰਗਰੇਜ਼ਾਂ ਨਾਲ ਕੰਮ ਕਰਦੇ ਸਨ, ਇਹ ਲੋਕ ਡਰ ਕੇ ਮੁਆਫ਼ੀਨਾਮਾ ਲਿਖਦੇ ਸਨ। ਪਿਛਲੇ 10 ਸਾਲਾਂ ਤੋਂ ਭਾਜਪਾ ਅਤੇ ਆਰ.ਐੱਸ.ਐੱਸ. ਦੇਸ਼ ਨੂੰ ਤੰਗ ਕਰ ਰਹੇ ਹਨ। ਜੇਕਰ ਸੰਘ ਦੀ ਸਰਕਾਰ ਨੂੰ ਨਹੀਂ ਰੋਕਿਆ ਗਿਆ ਤਾਂ ਦੇਸ਼ ਬਰਬਾਦੀ ਵੱਲ ਜਾਵੇਗਾ।’’

Related posts

ਰਾਸ਼ਟਰਪਤੀ ਮੁਰਮੂ ਨੇ ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਸਣੇ 132 ਸ਼ਖ਼ਸੀਅਤਾਂ ਨੂੰ ਵੰਡੇ ‘ਪਦਮ’ ਪੁਰਸਕਾਰ

Bunty

ਕੀ ਕਾਂਗਰਸ ਦੂਜਾ ਅਜ਼ਾਦੀ ਅੰਦੋਲਨ ਲੜੇਗੀ?

admin

ਆਦਰਸ਼ ਪੁਲਿਸ ਬਿਲ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ’ਚ ਪਟੀਸ਼ਨ

Bunty