India

ਕਾਰਤੀ ਚਿਦੰਬਰਮ ਦੀ ਅਗਾਊਂ ਜ਼ਮਾਨਤ ‘ਤੇ 3 ਜੂਨ ਨੂੰ ਫੈਸਲਾ ਸੁਣਾਏਗੀ ਸੀਬੀਆਈ ਵਿਸ਼ੇਸ਼ ਅਦਾਲਤ

ਨਵੀਂ ਦਿੱਲੀ – ਵੀਜ਼ਾ ਘੁਟਾਲੇ ਦੇ ਮੁਲਜ਼ਮ ਕਾਂਗਰਸੀ ਸੰਸਦ ਮੈਂਬਰ ਕਾਰਤੀ ਪੀ ਚਿਦੰਬਰਮ, ਐੱਸ ਭਾਸਕਰ ਰਮਨ ਅਤੇ ਵਿਕਾਸ ਮਖਰੀਆ ਦੀ ਅਗਾਊਂ ਜ਼ਮਾਨਤ ‘ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ 3 ਜੂਨ ਨੂੰ ਆਪਣਾ ਫੈਸਲਾ ਸੁਣਾਏਗੀ। ਜ਼ੁਿਕਰਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਪੀ ਚਿਦੰਬਰਮ ਨੇ ਸ਼ੁੱਕਰਵਾਰ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਕਿਹਾ ਸੀ ਕਿ ਸੀਬੀਆਈ ਨੇ ਉਨ੍ਹਾਂ ਦੇ ਸੰਸਦੀ ਨੋਟ ਜ਼ਬਤ ਕਰ ਲਏ ਹਨ ਜੋ ਗੁਪਤ ਸਨ। ਕਾਰਤੀ ਨੇ ਕਿਹਾ, ‘ਮੈਂ ਲੋਕ ਸਭਾ ਸਪੀਕਰ ਨੂੰ ਲਿਖਿਆ ਹੈ ਕਿ ਸੰਸਦ ਦੇ ਵਿਸ਼ੇਸ਼ ਅਧਿਕਾਰਾਂ ਦੀ ਘੋਰ ਉਲੰਘਣਾ ਹੋਈ ਹੈ। ਮੇਰੇ ਸੰਸਦੀ ਨੋਟ ਜੋ ਕਿ ਗੁਪਤ ਸਨ, ਜ਼ਬਤ ਕਰ ਲਏ ਗਏ। ਕਾਰਤੀ ਦਾ ਇਹ ਬਿਆਨ ਸੀਬੀਆਈ ਹੈੱਡਕੁਆਰਟਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਆਇਆ ਹੈ। ਉਹ ਇੱਥੇ ਚੀਨੀ ਵੀਜ਼ਾ ਘੁਟਾਲੇ ਵਿੱਚ ਆਪਣਾ ਬਿਆਨ ਦਰਜ ਕਰਵਾਉਣ ਆਇਆ ਸੀ।

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਹਰਿਆਣਾ ’ਚ ਕਾਂਗਰਸ ਦੇ ਰਾਜ ਸਮੇਂ ਦਲਿਤਾਂ ਦਾ ਜਿਉਣਾ ਹੋਇਆ ਔਖਾ..ਗੋਹਾਣਾ ਤੋਂ ਮਿਰਚਪੁਰ ਤੱਕ ਘਟਨਾਵਾਂ ਰੂੰਹ ਕੰਬਾਉਂਦੀਆਂ : ਪ੍ਰਧਾਨ ਮੰਤਰੀ ਨਰੇਂਦਰ ਮੋਦੀ

Bunty

ਰਾਮ ਰਹੀਮ ਨੂੰ ਫਰਲੋ: ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਨੋਟਿਸ

admin