ਨਵੀਂ ਦਿੱਲੀ – ਦਿੱਲੀ ਦੇ ਜੰਤਰ-ਮੰਤਰ ‘ਤੇ ਕੌਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਸਥਾਨ ਅਤੇ ਉਸ ਦੇ ਆਸ-ਪਾਸ ਮੌਜੂਦ 2,873 ਲੋਕਾਂ ਦੀ ਜਾਂਚ ਦੌਰਾਨ ਪੁਲੀਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਸੂਤਰਾਂ ਦੇ ਅਨੁਸਾਰ ਇਹਨਾਂ ਵਿੱਚੋਂ 980 ਤੋਂ ਵੱਧ ਲੋਕ ਅਜਿਹੇ ਪਾਏ ਗਏ ਹਨ ਜਿਨ੍ਹਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਇਹ ਕਤਲ, ਕਤਲ ਦੀ ਕੋਸ਼ਿਸ਼, ਲੁੱਟ-ਖੋਹ, ਜਬਰ-ਜਨਾਹ, ਅਗਵਾ, ਔਰਤਾਂ ਵਿਰੁੱਧ ਅਪਰਾਧ, ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਗੰਭੀਰ ਮਾਮਲਿਆਂ ਵਿੱਚ ਸ਼ਾਮਲ ਰਹੇ ਹਨ।
ਜਾਂਚ ਨਾਲ ਜੁੜੇ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵਿਸ਼ਲੇਸ਼ਣ ਅਨੁਸਾਰ ਪ੍ਰਦਰਸ਼ਨ ਵਾਲੀ ਥਾਂ ‘ਤੇ ਮੌਜੂਦ ਲੋਕਾਂ ਵਿੱਚੋਂ 101 ਲੋਕ ਪਹਿਲਾਂ ਕਤਲ ਦੇ ਮਾਮਲਿਆਂ ਵਿੱਚ, 62 ਕਤਲ ਦੀ ਕੋਸ਼ਿਸ਼, 284 ਲੁੱਟ-ਖੋਹ, 229 ਅਸਲਾ ਐਕਟ, 135 ਸਨੈਚਿੰਗ, 19 ਅਗਵਾ ਅਤੇ 67 ਲੋਕ ਐੱਨæਡੀæਪੀæਐੱਸ਼ ਐਕਟ ਤਹਿਤ ਨਾਮਜ਼ਦ ਰਹਿ ਚੁੱਕੇ ਹਨ। ਇਸ ਤੋਂ ਇਲਾਵਾ, 61 ਵਿਅਕਤੀ ਜਬਰ-ਜਨਾਹ, 25 ਔਰਤਾਂ ਨਾਲ ਛੇੜਛਾੜ ਅਤੇ 6 ਵਿਅਕਤੀ ਪੋਕਸੋ ਐਕਟ ਤਹਿਤ ਦਰਜ ਮਾਮਲਿਆਂ ‘ਚ ਸ਼ਾਮਲ ਰਹੇ ਹਨ।
ਇਹ ਪੜਤਾਲ 20 ਜੁਲਾਈ ਨੂੰ ਛਝਫ ਦੇ ‘ਚਲੋ ਸੰਸਦ’ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਪੁਲੀਸ ਅਨੁਸਾਰ ਉਸ ਦਿਨ ਹੋਈਆਂ ਝੜਪਾਂ ਵਿੱਚ 200 ਤੋਂ ਵੱਧ ਪੁਲੀਸ ਕਰਮੀ ਅਤੇ 65 ਤੋਂ ਵੱਧ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ ਸਨ। ਪੁਲੀਸ ਨੇ ਸਪੱਸ਼ਟ ਕੀਤਾ ਕਿ ਇਹ ਜਾਂਚ ਵੱਖ-ਵੱਖ ਜ਼ਿਲ੍ਹਾ ਪੁਲੀਸ ਯੂਨਿਟਾਂ ਅਤੇ ਹੋਰ ਏਜੰਸੀਆਂ ਦੇ ਅਪਰਾਧਿਕ ਡਾਟਾਬੇਸ ਅਤੇ ਡੋਜ਼ੀਅਰ ਰਿਕਾਰਡਾਂ ‘ਤੇ ਆਧਾਰਿਤ ਹੈ। ਕੁੱਲ 2,873 ਵਿਅਕਤੀਆਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 989 (ਲਗਭਗ ਇੱਕ-ਤਿਹਾਈ) ਲੋਕ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਪਾਏ ਗਏ।
