International

ਕੈਨੇਡਾ ’ਚ ਪਿਛਲੇ 6 ਮਹੀਨਿਆਂ ‘ਚ 16,800 ਭਾਰਤੀਆਂ ਨੇ ਮੰਗੀ ਸ਼ਰਨ ਸ਼ਰਨ ਮੰਗਣ ਵਾਲਿਆਂ ’ਚ ਪੰਜਾਬੀਆਂ ਦਾ ਨਾਂਅ ਸਭ ਤੋਂ ਉਪਰ

ਓਟਾਵਾ – ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਇਸ ਸਾਲ 2024 ਵਿਚ ਸ਼ਰਨ ਮੰਗਣ ਵਾਲੇ ਭਾਰਤੀਆਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਜਨਵਰੀ 2024 ਤੋਂ ਜੂਨ 2024 ਤੱਕ 16,800 ਭਾਰਤੀਆਂ ਨੇ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸ਼ਰਣ ਮੰਗੀ ਹੈ। ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ 30 ਫੀਸਦੀ ਇਕੱਲੇ ਪੰਜਾਬ ਦੇ ਹਨ। ਇਹ ਅੰਕੜਾ ਹੈਰਾਨੀਜਨਕ ਹੈ ਕਿਉਂਕਿ ਪਿਛਲੇ ਸਾਲ ਯਾਨੀ ਸਾਲ 2023 ‘ਚ 11,265 ਲੋਕਾਂ ਨੇ ਇਹ ਕੰਮ ਕੀਤਾ ਸੀ।ਜਦੋਂ ਕਿ 2022 ਵਿਚ ਸਿਰਫ਼ 4100 ਅਤੇ 2021 ਵਿੱਚ ਸਿਰਫ਼ 1495 ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ ਸੀ। ਪਿਛਲੇ ਸਾਲ ਦੇ ਪਹਿਲੇ ਛੇ ਮਹੀਨਿਆਂ ਦੀ ਤੁਲਨਾ ਵਿੱਚ, ਇਸ ਸਾਲ ਭਾਰਤੀਆਂ ਵੱਲੋਂ ਸ਼ਰਨ ਮੰਗਣ ਦੇ ਮਾਮਲਿਆਂ ਵਿੱਚ 500 ਫੀਸਦੀ ਤੱਕ ਦਾ ਉਛਾਲ ਦੇਖਿਆ ਗਿਆ ਹੈ। ਪਰ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸ਼ਰਣ ਲੈਣ ਵਾਲੇ ਭਾਰਤੀਆਂ ਦੇ ਮਾਮਲਿਆਂ ‘ਚ ਅਚਾਨਕ ਹੋਏ ਵਾਧੇ ਤੋਂ ਕੈਨੇਡੀਅਨ ਅਧਿਕਾਰੀ ਵੀ ਹੈਰਾਨ ਹਨ ਕਿਉਂਕਿ ਪਿਛਲੇ ਸਾਲਾਂ ‘ਚ ਇਹ ਅੰਕੜਾ ਸੀਮਤ ਦਾਇਰੇ ‘ਚ ਹੀ ਰਿਹਾ।ਅਜੇ ਤੱਕ ਕੈਨੇਡੀਅਨ ਸਰਕਾਰ ਨੇ ਇਸ ਸਬੰਧ ਵਿਚ ਭਾਰਤ ਬਾਰੇ ਕੁਝ ਨਹੀਂ ਕਿਹਾ ਹੈ। ਸਾਲ 2024 ਦੇ ਅਪ੍ਰੈਲ ਤੋਂ ਜੂਨ ਤੱਕ ਲਗਭਗ 6000 ਹਜ਼ਾਰ ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ ਹੈ। ਇਸ ਤੋਂ ਬਾਅਦ ਜੁਲਾਈ-ਅਗਸਤ ‘ਚ ਵੀ ਇਹ ਸਿਲਸਿਲਾ ਜਾਰੀ ਹੈ ਅਤੇ ਭਾਰਤੀ ਲੋਕ ਹਵਾਈ ਅੱਡਿਆਂ ‘ਤੇ ਲਗਾਤਾਰ ਸ਼ਰਣ ਮੰਗ ਰਹੇ ਹਨ। ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਸਿਆਸੀ ਸਬੰਧਾਂ ਕਾਰਨ ਇਸ ਤਰ੍ਹਾਂ ਦੀ ਸਥਿਤੀ ਕੈਨੇਡਾ ਨੂੰ ਭਾਰਤ ਵਿਰੁੱਧ ਬੋਲਣ ਲਈ ਨਵਾਂ ਮੁੱਦਾ ਦੇ ਸਕਦੀ ਹੈ।

Related posts

ਅਟਲਾਂਟਾ ’ਚ ਇਜ਼ਰਾਈਲੀ ਕੌਸਲੇਟ ਦੇ ਬਾਹਰ ਪ੍ਰਦਰਸ਼ਨਕਾਰੀ ਨੇ ਖ਼ੁਦ ਨੂੰ ਲਾਈ ਅੱਗ

Bunty

ਚੀਨ ‘ਚ ਹੜ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਲਈ ਕੀਤਾ ਮਜ਼ਬੂਰ, ਜਿਆਂਗਸ਼ੀ ‘ਚ 5 ਲੱਖ ਤੋਂ ਵੱਧ ਲੋਕ ਪ੍ਰਭਾਵਿਤ

Bunty

ਗੋਲਡੀ ਬਰਾੜ ਦੀ FBI ਨੂੰ ਸੂਚਨਾ ਦੇਣ ਵਾਲੇ ਨੂੰ ਮਿਲੇਗਾ 10 ਲੱਖ ਯੂਐਸ ਡਾਲਰ ਦਾ ਇਨਾਮ !

admin