NewsBreaking NewsInternationalLatest News

ਕੈਨੇਡਾ ’ਚ ਪੀਐੱਮ ਜਸਟਿਨ ਟਰੂਡੋ ਦੀ ਪਾਰਟੀ ਨੇ ਦਰਜ ਕੀਤੀ ਲਗਾਤਾਰ ਤੀਜੀ ਜਿੱਤ

ਟੋਰਾਂਟੋ – ਜਸਟਿਸ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਉਨ੍ਹਾਂ ਦੀ ਪਾਰਟੀ ਨੇ ਇਕ ਵਾਰ ਫਿਰ ਤੋਂ ਆਮ ਚੋਣਾਂ ’ਚ ਜਿੱਤ ਹਾਸਲ ਕੀਤੀ ਹੈ। ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਲਿਬਰਲ ਪਾਰਟੀ ਦੇ ਕੋਲ ਸਿਰਫ਼ ਘੱਟ ਸੀਟਾਂ ਹੋਣਗੀਆਂ ਤੇ ਟਰੂਡੋ ਦਾ ਸੋਮਵਾਰ ਦੀਆਂ ਚੋਣਾਂ ਤੋਂ ਬਾਅਦ ਸੱਤਾ ’ਤੇ ਕਬਜ਼ਾ ਰਹੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵਿਰੋਧੀ ਨੇ ਹਾਲ ਮੰਨ ਲਈ ਸੀ, ਜਿਸ ਤੋਂ ਬਾਅਦ ਉਹ ਸੋਮਵਾਰ ਨੂੰ ਸੱਤਾ ’ਤੇ ਕਬਜ਼ਾ ਹੋ ਗਿਆ। ਪੀਐੱਮ ਟਰੂਡੋ ਨੇ ਕਿਹਾ, ਉਨ੍ਹਾਂ ਨੇ ਸ਼ਾਸਨ ਕਰਨ ਲਈ ਇਕ ਸਪਸ਼ਟ ਵਤਫਾ ਜਿੱਤਿਆ ਹੈ, ਹਾਲਾਂਕਿ ਉਹ ਬਹੁਮਤ ਹਾਸਲ ਕਰਨ ਤੋਂ ਦੂਰ ਰਹਿ ਗਏ।

ਕੈਨੇਡਾ ’ਚ ਪਹਿਲੀਆਂ ਚੋਣਾਂ ਦਾ ਮਤਦਾਨ ਹੋਣ ਤੋਂ ਬਾਅਦ ਸ਼ੁਰੂਆਤੀ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਜਿਸ ਨਾਲ ਪਤਾ ਚੱਲਦਾ ਹੈ ਕਿ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਭਾਰੀ ਵੱਡੇ ਫਰਕ ਨਾਲ ਜਿੱਤ ਰਹੀ ਹੈ। ਟਰੂਡੋ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਲਗਪਗ ਤੈਅ ਮੰਨਿਆ ਜਾ ਰਿਹਾ ਹੈ। ਚੋਣ ਅਧਿਕਾਰੀਆਂ ਨੂੰ ਮੇਲ ਕੀਤੇ ਗਏ ਬੈਲੇਟ ਦੀ ਗਿਣਤੀ ਵੀ ਕਰਦੀ ਹੈ। ਟਰੂਡੋ ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾ ਰਹੇ ਹਨ। ਉਨ੍ਹਾਂ ਦੀ ਪਾਰਟੀ ਨੂੰ ਉਮੀਦ ਹੈ ਕਿ ਕੋਰੋਨਾ ਮਹਾਮਾਰੀ ’ਚ ਚੋਣ ਕਰਵਾਉਣ ਨਾਲ ਪਾਰਟੀ ਨੂੰ ਫਾਇਦਾ ਹੋ ਸਕਦਾ ਹੈ। ਟਰੂਡੋ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਪਾਰਟੀ ਨੇ ਕੋਰੋਨਾ ਵਾਇਰਸ ਨੂੰ ਚੰਗੀ ਚਰ੍ਹਾਂ ਕੰਟਰੋਲ ਕੀਤਾ ਹੈ।

ਇਸ ਤੋਂ ਪਹਿਲਾਂ 2019 ਦੇ ਸੰਘੀ ਚੋਣਾਂ ’ਚ ਪਾਰਟੀ ਬਹੁਮਤ ਨਾਲ ਪਿੱਛੇ ਰਹਿ ਗਈ ਸੀ। 49 ਸਾਲ ਦੇ ਟਰੂਡੋ ਸਾਲ 2015 ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਚੋਣਾਂ ਦੌਰਾਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਕੀਤਾ। ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਤਦ ਲਿਬਰਲ ਪਾਰਟੀ ਨੇ 157 ਸੀਟ ਜਿੱਤੀ ਸੀ, ਜਦਕਿ ਕੰਜਰਵੇਟਿਵ ਪਾਰਟੀ ਨੇ 121 ਸੀਟਾਂ ’ਤੇ ਜਿੱਤ ਦਰਜ ਕੀਤੀ ਸੀ।

ਬਿਲਰਲ ਪਾਰਟੀ ਦੇ ਸੰਸਦ ’ਚ ਵੱਧ ਤੋਂ ਵੱਧ ਸੀਟਾਂ ਜਿੱਤਣ ਦੀ ਸੰਭਾਵਨਾ ਹੈ ਪਰ ਬਹੁਮਤ ਹਾਸਲ ਕਰਨ ਨੂੰ ਲੈ ਕੇ ਸ਼ੱਕ ਹੈ। ਇਸ ਤਰ੍ਹਾਂ ਦੀ ਸਥਿਤੀ ’ਚ ਵਿਰੋਧੀ ਧਿਰ ਦਾ ਸਮਰਥਨ ਦੇ ਬਗੈਰ ਕੋਈ ਬਿੱਲ ਪਾਾਸ ਕਰਵਾਉਣਾ ਸੰਭਵ ਨਹੀਂ ਹੋਵੇਗਾ। ਜਸਟਿਨ ਟਰੂਡੋ ਦੀ ਸਰਕਾਰ ’ਚ ਭਾਰਤੀਆਂ ਨੂੰ ਸਭ ਤੋਂ ਜ਼ਿਆਦਾ ਲਾਭ ਹੋਇਆ ਹੈ। ਟਰੂਡੋ ਦੀ ਪਾਰਟੀ ਨੇ ਸਾਲ 2015 ਦੇ ਬਾਅਦ ਐਕਸਪ੍ਰੈੱਸ ਐਂਟਰੀ ਪ੍ਰੋਗਰਮਾ ਤਹਿਤ ਵਿਸਤ੍ਰਿਤ ਅਵਾਸ ਨੀਤੀ ਸੀ। ਅੰਕੜੇ ਦੱਸਦੇ ਹਨ ਕਿ ਸਾਲ 2019 ’ਚ ਕੈਨੇਡਾ ਨੇ 3.4 ਸਾਲ ਕੋਲਾਂ ਨੂੰ ਸਥਾਈ ਨਿਵਾਸ ਦਾ ਦਰਜਾ ਦਿੱਤਾ ਗਿਆ।

Related posts

ਘਰਾਂ ਵਿੱਚ ਛੋਟੇ ਬਦਲਾਅ ਕਰਕੇ ਪੈਸੇ ਬਚਾਅ ਰਹੇ ਹੌਰਨਸਬੀ ਦੇ ਵਸਨੀਕ !

admin

ਲਖੀਮਪੁਰ ਖੀਰੀ ‘ਚ ਹਿੰਸਾ ਦੌਰਾਨ ਆਸ਼ੀਸ਼ ਮਿਸ਼ਰਾ, ਮੋਨੂੰ ਤੇ ਅੰਕਿਤ ਦਾਸ ਦੇ ਅਸਲ੍ਹਿਆਂ ਨਾਲ ਫਾਈਰਿੰਗ ਦੀ ਪੁਸ਼ਟੀ

Bunty

ਇਜ਼ਰਾਈਲ-ਹਮਾਸ ਯੁੱਧ : ਗਾਜ਼ਾ ਚ ਮ੍ਰਿਤਕਾਂ ਦੀ ਗਿਣਤੀ 13 ਹਜ਼ਾਰ ਤੋਂ ਪਾਰ

Bunty