International

ਕੈਮੀਕਲ ਫੈਕਟਰੀ ’ਚ ਅਮੋਨੀਆ ਟੈਂਕ ’ਚ ਲੀਕੇਜ ਤੋਂ ਬਾਅਦ ਜ਼ਬਰਦਸਤ ਧਮਾਕਾ, 100 ਤੋਂ ਵੱਧ ਲੋਕ ਜ਼ਖਮੀ

ਤਹਿਰਾਨ – ਦੱਖਣੀ ਈਰਾਨ ’ਚ ਇਕ ਕੈਮੀਕਲ ਫੈਕਟਰੀ ਵਿਚ ਜ਼ਬਰਦਸਤ ਧਮਾਕਾ ਹੋਇਆ ਹੈ। ਦੇਸ਼ ਦੇ ਸਰਕਾਰੀ ਟੀਵੀ ਨੇ ਮੰਗਲਵਾਰ ਨੂੰ ਦੱਸਿਆ ਕਿ ਧਮਾਕੇ ਵਿਚ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਕੈਮੀਕਲ ਫੈਕਟਰੀ ਰਾਜਧਾਨੀ ਤਹਿਰਾਨ ਤੋਂ ਕਰੀਬ 770 ਕਿਲੋਮੀਟਰ ਦੱਖਣ ’ਚ ਫਾਰਸ ਸੂਬੇ ਦੇ ਫਿਰੋਜ਼ਾਬਾਦ ’ਚ ਸਥਿਤ ਹੈ। ਸ਼ੋਮਵਾਰ ਸ਼ਾਮ ਨੂੰ ਇਕ ਅਮੋਨੀਅਮ ਟੈਂਕ ’ਚ ਲੀਕੇਜ ਹੋਣ ਕਾਰਨ ਧਮਾਕਾ ਹੋਇਆ ਅਤੇ ਫਿਰ ਫੈਕਟਰੀ ਵਿਚ ਅੱਗ ਲੱਗ ਗਈ। ਫਾਇਰ ਬਿਗ੍ਰੇਡ ਦੇ ਕਰਮਚਾਰੀਆਂ ਨੇ ਜਲਦੀ ਹੀ ਅੱਗ ’ਤੇ ਕਾਬੂ ਪਾ ਲਿਆ।

ਸੂਬਾਈ ਸਿਹਤ ਵਿਭਾਗ ਦੇ ਮੁਖੀ ਵਾਹਿਦ ਹੁਸੈਨੀ ਮੁਤਾਬਕ ਧਮਾਕੇ ’ਚ 133 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਇਲਾਜ ਤੋਂ ਬਾਅਦ 114 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜ਼ਖਮੀਆਂ ’ਚ ਜ਼ਿਆਦਾਤਰ ਫੈਕਟਰੀ ਕਰਮਚਾਰੀ ਸਨ।

ਜ਼ਿਕਰਯੋਗ ਹੈ ਕਿ ਫਰਵਰੀ ਵਿਚ ਪੱਛਮੀ ਸੂਬੇ ਕੈਮਰਨਸ਼ਾਹ ਵਿਚ ਈਰਾਨ ਦੇ ਸ਼ਕਤੀਸ਼ਾਲੀ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਦੇ ਇਕ ਬੇਸ ਵਿਚ ਇੰਜਣ ਤੇਲ ਅਤੇ ਜਲਣਸ਼ੀਲ ਸਮੱਗਰੀ ਨਾਲ ਭਰੇ ਇਕ ਗੋਦਾਮ ਵਿਚ ਅੱਗ ਲੱਗ ਗਈ ਸੀ, ਜਿਸ ਕਾਰਨ ਇਕ ਸ਼ੈੱਡ ਨੁਕਸਾਨਿਆ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।

Related posts

ਈਰਾਨੀ ਰਾਸ਼ਟਰਪਤੀ ਵਲੋਂ ਚੇਤਾਵਨੀ : ਖਮੇਨੀ ‘ਤੇ ਹਮਲਾ ਪੂਰੇ ਈਰਾਨ ਵਿਰੁੱਧ ਜੰਗ ਮੰਨਿਆ ਜਾਵੇਗਾ

admin

ਰੂਸੀ ਪੱਤਰਕਾਰ ਨੇ ਯੂਕਰੇਨ ਦੇ ਸਮਰਥਨ ‘ਚ ਨੋਬਲ ਸ਼ਾਂਤੀ ਮੈਡਲ ਵੇਚਣ ਦਾ ਕੀਤਾ ਐਲਾਨ, ਕਿਹਾ ਸ਼ਰਨਾਰਥੀ ਸਾਡੇ ਵਲੋਂ ਕੁਝ ਖ਼ਾਸ

Bunty

ਇਜ਼ਰਾਈਲ ‘ਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ

Bunty