Sport

ਕੋਹਲੀ ਨੇ 50ਵਾਂ ਵਨਡੇ ਸੈਂਕੜਾ ਬਣਾ ਕੇ ਤੋੜਿਆ ਤੇਂਦੁਲਕਰ ਦਾ ਰਿਕਾਰਡ

ਮੁੰਬਈ – ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਮੈਚ ’ਚ ਸ਼ਾਨਦਾਰ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਹੁਣ ਵਨਡੇ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ 49 ਸੈਂਕੜੇ ਲਗਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ 279ਵੀਂ ਪਾਰੀ ’ਚ ਆਪਣੇ 50 ਵਨਡੇ ਸੈਂਕੜੇ ਪੂਰੇ ਕਰ ਲਏ ਹਨ। ਕੋਹਲੀ ਨੇ ਇਸ ਪਾਰੀ ਦੌਰਾਨ ਬਹੁਤ ਹੀ ਖਾਸ ਰਿਕਾਰਡ ਬਣਾਇਆ। ਕੋਹਲੀ ਹੁਣ ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਕੋਹਲੀ ਨੇ 80 ਦੌੜਾਂ ਬਣਾਉਂਦੇ ਹੀ ਸਚਿਨ ਦਾ ਰਿਕਾਰਡ ਤੋੜ ਦਿੱਤਾ। ਸਚਿਨ ਨੇ 2003 ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ। ਕੋਹਲੀ ਵਿਸ਼ਵ ਕੱਪ ਦੇ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ 50 ਤੋਂ ਵੱਧ ਸਕੋਰ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ।
ਇਸ ਮਾਮਲੇ ’ਚ ਵੀ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 2003 ਦੇ ਸੀਜ਼ਨ ’ਚ 7 ਵਾਰ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਸਨ। ਇਸ ਇਤਿਹਾਸਕ ਸੈਂਕੜੇ ਤੋਂ ਬਾਅਦ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਅੱਗੇ ਸਿਰ ਝੁਕਾਇਆ। ਦਰਅਸਲ, ਵਿਰਾਟ ਕੋਹਲੀ ਸਚਿਨ ਤੇਂਦੁਲਕਰ ਨੂੰ ਆਪਣਾ ਆਈਡਲ ਮੰਨਦੇ ਹਨ ਅਤੇ ਉਨ੍ਹਾਂ ਨੇ ਸਚਿਨ ਦਾ ਰਿਕਾਰਡ ਤੋੜ ਦਿੱਤਾ ਹੈ।

Related posts

ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਜਾਪਾਨ ਨੂੰ ਹਰਾਇਆ

Bunty

ਪੈਰਿਸ ਓਲੰਪਿਕ-2024 ਵਿਨੇਸ਼ ਫੋਗਾਟ ਅਯੋਗ ਕਰਾਰ ਦਿੱਤੇ ਜਾਣ ਕਾਰਨ ਫ਼ਾਈਨਲ ’ਚੋਂ ਬਾਹਰ

Bunty

ਵਿਸ਼ਵ ਰੈਂਕਿੰਗ ‘ਚ 10ਵੇਂ ਸਥਾਨ ‘ਤੇ ਪੁੱਜੇ ਸ਼੍ਰੀਕਾਂਤ, ਚਾਰ ਸਥਾਨ ਦਾ ਹੋਇਆ ਫਾਇਦਾ

Bunty