Punjab

ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਗਿੱਲ ‘ਨੇਸ਼ਨ ਬਿਲਡਰ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਗਿੱਲ ਨੂੰ ਸਿੱਖਿਆ ਅਤੇ ਸਮਾਜਿਕ ਗਤੀਵਿਧੀਆਂ ਦੇ ਖੇਤਰ ’ਚ ਪਾਏ ਵੱਡਮੁੱਲੇ ਯੋਗਦਾਨ ਲਈ ਰੋਟਰੀ ਕਲੱਬ, ਅੰਮ੍ਰਿਤਸਰ (ਦੱਖਣੀ ਪੂਰਬ) ਵੱਲੋਂ ਕਰਵਾਏ ਗਏ ਸਮਾਗਮ ਮੌਕੇ ਵੱਕਾਰੀ ‘ਨੇਸ਼ਨ ਬਿਲਡਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਕਤ ਕਲੱਬ ਦੁਆਰਾ ਕਰਵਾਏ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਦੈਨਿਕ ਭਾਸਕਰ ਤੋਂ ਪੁੱਜੇ ਸੇਵਾਮੁਕਤ ਨਿਰਦੇਸ਼ਕ ਸ੍ਰੀ ਅਨਿਲ ਸਿੰਘਲ ਦੁਆਰਾ ਸ: ਗਿੱਲ ਨੂੰ ਐਵਾਰਡ ਭੇਂਟ ਕੀਤਾ ਗਿਆ।

ਇਸ ਮੌਕੇ ਸ੍ਰੀ ਸਿੰਘਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਡੀ. ਏ. ਅਤੇ ਸਿਵਲ ਸੇਵਾਵਾਂ ਲਈ ਰਾਸ਼ਟਰ ਨਿਰਮਾਤਾਵਾਂ ਨੂੰ ਤਿਆਰ ਕਰਨ ਵਾਲੇ ਸੈਨਿਕ ਸਕੂਲ ਰੂਟੀਨ ’ਤੇ ਆਧਾਰਿਤ ਸੁਪਰ ਸਿਕਸ ਅਤੇ ਸੁਪਰ ਸੈਵਨ ਕਲਾਸਾਂ ਲਈ ਸ: ਗਿੱਲ ਦਾ ਨਵਾਂ ਇਕ ਵਿਲੱਖਣ ਪ੍ਰੋਜੈਕਟ ਹੈ। ਉਨ੍ਹਾਂ ਕਿਹਾ ਕਿ ਸ: ਗਿੱਲ ਨੇ ਕੇਂਦਰ ਵਿਦਿਆਲਿਆ ਸੰਗਠਨ, ਨਵੋਦਿਆ ਵਿਦਿਆਲਾ ਅਤੇ ਸੈਨਿਕ ਸਕੂਲ ਦੇ ਪ੍ਰਿੰਸੀਪਲ ਅਤੇ ਸਹਾਇਕ ਕਮਿਸ਼ਨਰ ਵਜੋਂ 30 ਸਾਲਾਂ ਤੋਂ ਵਧੇਰੇ ਦਾ ਤਜ਼ਰਬਾ ਹਾਸਲ ਹੈ।

ਉਨ੍ਹਾਂ ਕਿਹਾ ਕਿ ਸ: ਗਿੱਲ ਨੇ ਦੂਰਅੰਦੇਸ਼ੀ ਸੋਚ ਸਦਕਾ ਸਕੂਲ ਨੂੰ ਅਕਾਦਮਿਕ, ਪਾਠਕ੍ਰਮ ਗਤੀਵਿਧੀਆਂ, ਖੇਡਾਂ ਅਤੇ ਹੋਰਨਾਂ ਸਗਰਮੀਆਂ ’ਚ ਵੀ ਮੋਹਰੀ ਕਤਾਰ ’ਚ ਸ਼ਾਮਿਲ ਕਰਵਾਇਆ ਹੈ। ਇਸ ਮੌਕੇ ਸ: ਗਿੱਲ ਨੂੰ ਸ੍ਰੀ ਸਿੰਘਲ ਵੱਲੋਂ ਯਾਦਗਾਰੀ ਚਿੰਨ੍ਹ, ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਅਹੁੱਦੇਦਾਰ ਅਤੇ ਨੁਮਾਇੰਦੇ ਸ਼ਾਮਿਲ ਸਨ।

Related posts

ਕਣਕ ਦੀ ਖਰੀਦ ਨੇ ਪੰਦਰਾਂ ਸਾਲ ਦਾ ਰਿਕਾਰਡ ਤੋੜਿਆ  ਭੁਗਤਾਨ ਦੀ ਦਰ ਵੀ ਸਿਖਰ ਤੇ  ਨਿੱਜੀ ਖਰੀਦਦਾਰੀ ਵੀ ਬੁਲੰਦੀਆਂ ਤੇ

Bunty

ਐਮ.ਐਸ.ਪੀ. ਖ਼ਤਮ ਕਰਨ ਦੀ ਹੋ ਰਹੀ ਰੋਜ਼ ਨਵੀਂ ਸਾਜਿਸ਼: ਸੁਰਜੇਵਾਲਾ

Bunty

ਸੁਖਦੇਵ ਸਿੰਘ ਢੀਂਡਸਾ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਆਈਸੋਲੇਟ

Bunty