Punjab

ਖਾਲਸਾ ਕਾਲਜ ਵਿਖੇ ਟ੍ਰੇਨਿੰਗ ਕੈਂਪ ਲਗਾਇਆ ਗਿਆ

ਖਾਲਸਾ ਕਾਲਜ ਵਿਖੇ ਲਗਾਏ ਗਏ ਕੈਂਪ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਡਾ: ਜਸਵਿੰਦਰ ਸਿੰਘ ਭਾਟੀਆ ਨਾਲ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵੱਲੋਂ ਇਕ ਰੋਜ਼ਾ ਟੇ੍ਰਨਿੰਗ ਕੈਂਪ ਲਗਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ—ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਟੇ੍ਰਨਿੰਗ ਪ੍ਰੋਗਰਾਮ ਮੌਕੇ ਖੇਤੀਬਾੜੀ ਦਫ਼ਤਰ ਕਾਲਾਕੋਟ, ਜ਼ਿਲ੍ਹਾ ਰਾਜੌਰੀ, ਯੂ. ਟੀ. ਜੰਮੂ ਅਤੇ ਕਸ਼ਮੀਰ ਤੋਂ ਕਿਸਾਨਾਂ ਨੇ ਹਿੱਸਾ ਲਿਆ।

ਇਸ ਮੌਕੇ ਡਾ. ਕਾਹਲੋਂ ਨੇ ਸਿਖਲਾਈ ਕੇਂਦਰ ਦੇ ਖੇਤੀਬਾੜੀ ਸੂਚਨਾ ਅਫਸਰ ਸ: ਜਸਵਿੰਦਰ ਸਿੰਘ ਭਾਟੀਆ ਦੀ ਮੌਜ਼ੂਦਗੀ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਖੂੰਬਾਂ ਦੀ ਕਾਸ਼ਤ ਅਤੇ ਢੀਂਗਰੀ ਖੂੰਬਾਂ ਦੀ ਬਿਜਾਈ ਕਰਵਾਈ ਗਈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਦ ਦੀਆਂ ਮੱਖੀਆਂ ਪਾਲਣ ਅਤੇ ਗੰਡੋਇਆਂ ਤੋਂ ਖਾਦ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ ਅਤੇ ਇਸ ਦੇ ਨਾਲ—ਨਾਲ ਸਿਖਿਆਰਥੀਆਂ ਨੂੰ ਪ੍ਰੈਕਟਿਕਲ ਟ੍ਰੇਨਿੰਗ ਵੀ ਦਿੱਤੀ ਗਈ।

ਇਸ ਤੋਂ ਪਹਿਲਾਂ ਡਾ. ਭਾਟੀਆ ਨੇ ਪ੍ਰਿੰ: ਡਾ. ਕਾਹਲੋਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਉਪਰੰਤ ਪ੍ਰਿੰ: ਡਾ. ਕਾਹਲੋਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਡਾ. ਭਾਟੀਆ ਨੇ ਕਿਹਾ ਕਿ ਉਕਤ ਟ੍ਰੇਨਿੰਗ ਦਾ ਮੱੁਖ ਮਕਸਦ ਖੇਤੀਬਾੜੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ।ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਦੌਰਾਨ ਲਖਵਿੰਦਰਪਾਲ ਸਿੰਘ, ਅਰਸ਼ ਵੋਹਰਾ, ਰਾਕੇਸ਼ ਸ਼ਰਮਾ, ਖੇਤੀਬਾੜੀ ਦਫਤਰ ਕਾਲਾਕੋਟ ਜ਼ਿਲ੍ਹਾ ਰਾਜੌਰੀ, ਜੰਮੂ ਅਤੇ ਕਸ਼ਮੀਰ ਦਾ ਭਰਪੂਰ ਯੋਗਦਾਨ ਦਿੱਤਾ।

Related posts

ਸੀਐਮ ਮਾਨ, ਕੈਬਨਿਟ ਮੰਤਰੀ ਅਤੇ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਖੁੱਡੀਆਂ ਨੇ ਸਾਰੇ ਆਗੂਆਂ ਦਾ ‘ਆਪ’ ਵਿੱਚ ਕੀਤਾ ਸਵਾਗਤ

Bunty

ਪੰਜਾਬ ਨਹੀਂ ਆਵੇਗਾ ਗੁਰਮੀਤ ਰਾਮ ਰਹੀਮ ਸਿੰਘ, ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਮੰਗ ਕੀਤੀ ਖਾਰਜ

Bunty

ਡਾ. ਗੋਗੋਆਣੀ ਨੇ ਖਾਲਸਾ ’ਵਰਸਿਟੀ ਦੇ ਰਿਲੀਜੀਅਸ ਸਟੱਡੀ ਵਿਭਾਗ ਦੇ ਡੀਨ ਦਾ ਅਹੁਦਾ ਸੰਭਾਲਿਆ

admin