Punjab

ਖੇਮਕਰਨ ਇਲਾਕੇ ‘ਚ ਸਰਹੱਦ ‘ਤੇ ਪਕਿਸਤਾਨੀ ਡਰੋਨ ਦੀ ਹਲਚਲ,ਬੀਐਸਐਫ ਦੇ ਜਵਾਨਾਂ ਨੇ ਕੀਤੀ ਫਾਇਰਿੰਗ

ਖੇਮਕਰਨ – ਭਾਰਤ ਪਾਕਿਸਤਾਨ ਸਰਹੱਦ ਸੈਕਟਰ ਖੇਮਕਰਨ ਵਿਚ ਬੀਤੀ ਦਰਮਿਆਨੀ ਰਾਤ ਇੱਕ ਪਕਿਸਤਾਨੀ ਡਰੋਨ ਦੀ ਹੱਲ ਚੱਲ ਦੇਖੀ ਗਈ, ਜਿਸ ਤੇ ਸਰਹੱਦ ਤੇ ਤਾਇਨਾਤ ਬੀ ਐਸ ਐਫ ਦੇ ਜਵਾਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀ ਐਸ ਐਫ 103 ਬਟਾਲੀਅਨ ਅਧੀਨ ਪੈਂਦੀਆਂ ਚੋਕੀਆ ਨੂਰਵਾਲਾ ਤੇ ਕਲਸ ਦਰਮਿਆਨ ਬੀਤੀ ਰਾਤ1ਵਜ ਕੇ40 ਮਿੰਟ ਤੇ ਸਰਹੱਦੀ ਪਿੰਡ ਮੱਸਤਗੜ ਚ ਬਣੇ ਸਟੇਡੀਅਮ ਸਾਹਮਣੇ ਸਰਹੱਦ ਤੇ ਇੱਕ ਪਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਚ ਹੱਲਚੱਲ ਹੋਈ,

ਤੁਰੰਤ ਬੀ ਐਸ ਐਫ ਦੀ103 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਤੇ ਸੱਤ ਰਾਊਡ ਫਾਇਰ ਕੀਤੇ, ਜਿਸ ਕਾਰਨ ਡਰੋਨ ਪਿੱਛੇ ਚਲੇ ਗਿਆ।ਇਸ ਘਟਨਾ ਦਾ ਪਤਾ ਲੱਗਦੀਆਂ ਐਸ ਐਚ ਉ ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਵੀ ਜਵਾਨਾਂ ਸਮੇਤ ਮੋਕੇ ਤੇ ਪੁੱਜੇ।ਪੁਲਿਸ ਵੱਲੋਂ ਇਲਾਕੇ ਦੀ ਛਾਣਬੀਣ ਕੀਤੀ ਗਈ ਹੈ, ਪਰ ਕੋਈ ਚੀਜ ਬ੍ਰਾਮਦ ਨਹੀਂ ਹੋਈ।ਦੱਸਣਯੋਗ ਹੈ ਕਿ ਪਿੱਛਲੇ ਕੁੱਝ ਦਿਨਾਂ ਚ ਇਸ ਕੋਮਾਂਤਰੀ ਸਰਹੱਦ ਦੇ ਮੈਦਾਨੀ ਇਲਾਕੇ ਚ ਵੀ ਅਜਿਹੀਆਂ ਘਟਨਾ ਲਗਾਤਾਰ ਵਾਪਰਨ ਲੱਗ ਪਈਆਂ ਹਨ।

Related posts

ਗਾਇਕ ਹਰਭਜਨ ਮਾਨ ਵਾਲ-ਵਾਲ ਬਚੇ : ਕਾਰ ਭਿਆਨਕ ਹਾਦਸੇ ਦਾ ਸ਼ਿਕਾਰ !

admin

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਨੂੰ 2 ਬੁਲੇਟ ਪਰੂਫ਼ ਗੱਡੀਆਂ ‘ਤੇ 50 ਪੁਲਿਸ ਜਵਾਨ ਲੈਕੇ ਮਾਨਸਾ ਪੁੱਜੇ

Bunty