International

ਖੈਬਰ ਪਖਤੂਨਖਵਾ ‘ਚ ਤਿੰਨ ਅੱਤਵਾਦੀ ਢੇਰ, ਪਾਕਿਸਤਾਨੀ ਫੌਜ ਨੇ ਕੀਤੀ ਸੀ ਕਾਰਵਾਈ

ਖੈਬਰ ਪਖਤੂਨਖਵਾ – ਪਾਕਿਸਤਾਨ ਦੇ ਹਥਿਆਰਬੰਦ ਬਲਾਂ ਨੇ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ, DIK ਵਿੱਚ ਖੁਫੀਆ ਕਾਰਵਾਈ (IBO) ਦੇ ਹਿੱਸੇ ਵਜੋਂ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਇਹ ਕਾਰਵਾਈ ਡੇਰਾ ਇਸਮਾਈਲ ਖਾਨ ਇਲਾਕੇ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਕੀਤੀ ਗਈ।  ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਹਵਾਲੇ ਨਾਲ ਦਿੱਤੀ ਹੈ।

ISPR ਦੇ ਬੁਲਾਰੇ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ। ਪਾਕਿਸਤਾਨੀ ਫੌਜ ਨੇ ਇਨ੍ਹਾਂ ਮਾਰੇ ਗਏ ਅੱਤਵਾਦੀਆਂ ਕੋਲੋਂ ਭਾਰੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਹਨ। ਮਾਰਚ ਦੀ ਸ਼ੁਰੂਆਤ ‘ਚ ਵੀ ਪਾਕਿਸਤਾਨੀ ਫੌਜ ਨੇ ਖੈਬਰ ਪਖਤੂਨਖਵਾ ਦੇ ਬਾਜੌਰ ਜ਼ਿਲੇ ‘ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਹਾਲਾਂਕਿ ਉਸ ਸਮੇਂ ਹੋਈ ਗੋਲੀਬਾਰੀ ਵਿੱਚ ਦੋ ਜਵਾਨ ਵੀ ਮਾਰੇ ਗਏ ਸਨ।

Related posts

ਅਟਲਾਂਟਿਕ ਮਹਾਸਾਗਰ ਚ ਚੱਕਰਵਾਤ ਕਿਰਕ ਮਜ਼ਬੂਤ ਹੋ ਕੇ ਸ਼੍ਰੇਣੀ 3 ਦੇ ਤੂਫਾਨ ਚ ਬਦਲਿਆ

Bunty

ਭਾਰਤ ’ਚ ਪਿਛਲੇ 10 ਸਾਲ ’ਚ ਲੋਕਤੰਤਰ ਨੂੰ ਕਾਫੀ ਢਾਹ ਲੱਗੀ: ਰਾਹੁਲ ਗਾਂਧੀ

Bunty

ਇਸਲਾਮਾਬਾਦ ਹਾਈਕੋਰਟ ‘ਚ ਨਵਾਜ਼ ਸ਼ਰੀਫ਼ ਦੀ ਪਟੀਸ਼ਨ ਖ਼ਾਰਜ, ਡਿਪਲੋਮੈਟਿਕ ਪਾਸਪੋਰਟ ਦੀ ਮੰਗ

Bunty