India

ਗਗਨਯਾਨ ਮਿਸ਼ਨ 2025 ’ਚ ਹੋਵੇਗਾ ਸ਼ੁਰੂ, ਇਸ ਸਾਲ ਹੋਣਗੀਆਂ ਸਾਰੀਆਂ ਟੈਸਟ ਉਡਾਣਾਂ

ਨਵੀਂ ਦਿੱਲੀ – ਕੇਂਦਰੀ ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ: ਜਤਿੰਦਰ ਸਿੰਘ ਨੇ ਕਿਹਾ ਕਿ ਇਸਰੋ ਸਾਲ 2025 ਵਿੱਚ ਆਪਣਾ ਗਗਨਯਾਨ ਮਿਸ਼ਨ ਲਾਂਚ ਕਰੇਗਾ ਅਤੇ ਇਸ ਤਹਿਤ 400 ਕਿਲੋਮੀਟਰ ਦੀ ਘੱਟ ਔਰਬਿਟ ਵਿੱਚ ਦੋ ਤੋਂ ਤਿੰਨ ਪੁਲਾੜ ਯਾਤਰੀਆਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ। ਪੁਲਾੜ ’ਚ ਦੋ ਤੋਂ ਤਿੰਨ ਦਿਨ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਰੂਪ ਨਾਲ ਵਾਪਸ ਹਿੰਦ ਮਹਾਸਾਗਰ ’ਚ ਸਮੁੰਦਰ ਦੇ ਹੇਠਾਂ ਉਤਾਰਿਆ ਜਾਵੇਗਾ। ਇਸ ਤਹਿਤ ਇਹ ਸਾਲ ਬਹੁਤ ਮਹੱਤਵਪੂਰਨ ਹੈ ਅਤੇ ਇਸ ਸਾਲ ਮਿਸ਼ਨ ਨਾਲ ਸਬੰਧਤ ਕਈ ਟੈਸਟ ਉਡਾਣਾਂ ਪੂਰੀਆਂ ਹੋਣਗੀਆਂ। ਮਿਸ਼ਨ ਤੋਂ ਪਹਿਲਾਂ ਆਖਰੀ ਉਡਾਣ ’ਚ ਮਹਿਲਾ ਰੋਬੋਟ ਵਿਓਮ ਮਿੱਤਰਾ ਨੂੰ ਵੀ ਪੁਲਾੜ ’ਚ ਭੇਜਿਆ ਜਾਵੇਗਾ। ਉਹ ਇੱਕ ਪੁਲਾੜ ਯਾਤਰੀ ਦੀ ਤਰ੍ਹਾਂ ਸਾਰੇ ਕੰਮ ਕਰ ਸਕੇਗੀ। ਮੰਤਰੀ ਨੇ ਕਿਹਾ ਕਿ 2025 ’ਚ ਜਦੋਂ ਅਸੀਂ ਪਹਿਲਾ ਪੁਲਾੜ ਯਾਤਰੀ ਪੁਲਾੜ ’ਚ ਭੇਜਾਂਗੇ, ਉਸੇ ਸਮੇਂ ਦੌਰਾਨ ਅਸੀਂ ਸਮੁੰਦਰ ਦੇ ਤਲ ’ਤੇ ਵੀ ਜਾਵਾਂਗੇ। 2025 ਵਿੱਚ ਅਸੀਂ ਸਮੁੰਦਰੀ ਪੱਧਰ ਦੇ ਨੇੜੇ ਜਾਵਾਂਗੇ ਅਤੇ ਇਹ ਇੱਕ ਨਵੀਂ ਨੀਲੀ ਆਰਥਿਕ ਕ੍ਰਾਂਤੀ ਨੂੰ ਜਨਮ ਦੇਵੇਗਾ। ਇਸਰੋ ਐਲ.ਵੀ.ਐਮ.-3 ਰਾਕੇਟ ਨਾਲ ਗਗਨਯਾਨ ਮਿਸ਼ਨ ਲਈ ਹੈਵੀ-ਲਿਫਟ ਲਾਂਚਰ ਲਾਂਚ ਕਰੇਗਾ। ਇਸਰੋ ਨੇ ਪਿਛਲੇ ਸਾਲ ਅਕਤੂਬਰ ਵਿੱਚ ਗਗਨਯਾਨ ਮਿਸ਼ਨ ਲਈ ਪਹਿਲੀ ਟੈਸਟ ਉਡਾਣ ਸ਼ੁਰੂ ਕੀਤੀ ਸੀ। ਇਹ ਭਾਰਤ ਦਾ ਪਹਿਲਾ ਅਜਿਹਾ ਪੁਲਾੜ ਮਿਸ਼ਨ ਹੋਵੇਗਾ, ਜਿਸ ਵਿੱਚ ਪੁਲਾੜ ਯਾਤਰੀਆਂ ਨੂੰ ਕੁਝ ਸਮੇਂ ਲਈ ਘੱਟ ਆਰਬਿਟ ਵਿੱਚ ਪੁਲਾੜ ਵਿੱਚ ਲਿਜਾਇਆ ਜਾਵੇਗਾ। ਜੰਮੂ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸੇ ਵਿਅਕਤੀ ਨੂੰ ਪੁਲਾੜ ਵਿੱਚ ਭੇਜਣਾ ਮਹੱਤਵਪੂਰਨ ਅਤੇ ਰੋਮਾਂਚਕ ਹੁੰਦਾ ਹੈ ਪਰ ਉਸ ਵਿਅਕਤੀ ਨੂੰ ਵਾਪਸ ਲਿਆਉਣਾ ਵੀ ਓਨਾ ਹੀ ਮਹੱਤਵਪੂਰਨ ਹੈ।

Related posts

ਭਾਰਤ ‘ਚ 8603 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ, ਐਕਟਿਵ ਮਾਮਲੇ 1 ਲੱਖ ਤੋਂ ਘੱਟ

Bunty

ਸਾਲ 2023 ’ਚ ਜੰਮੂ ਕਸ਼ਮੀਰ ’ਚ 55 ਵਿਦੇਸ਼ੀ ਅੱਤਵਾਦੀਆਂ ਸਮੇਤ 76 ਨੂੰ ਮਾਰ ਸੁੱਟਿਆ : ਡੀਜੀਪੀ

Bunty

ਭਾਰਤੀ ਤੇ ਅਲਜੀਰੀਆਈ ਸਮੁੰਦਰੀ ਫ਼ੌਜ ਨੇ ਕੀਤਾ ਪਹਿਲਾ ਅਭਿਆਸ

Bunty