India

ਗੋਆ ’ਚ ਫ਼ਿਰਕੂ ਤਣਾਅ ਫ਼ੈਲਾਅ ਰਹੀ ਹੈ ਭਾਜਪਾ: ਰਾਹੁਲ ਗਾਂਧੀ

ਨਵੀਂ ਦਿੱਲੀ – ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਗੋਆ ’ਚ ਫਿਰਕੂ ਤਣਾਅ ਫੈਲਾਉਣ ਦਾ ਦੋਸ਼ ਲਾਇਆ ਅਤੇ ਜ਼ੋਰ ਦੇ ਕੇ ਆਖਿਆ ਕਿ ਸੱਤਾਧਾਰੀ ਪਾਰਟੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਕੋਈ ਚੁਣੌਤੀ ਨਹੀਂ ਦਿੱਤੀ ਜਾਵੇਗੀ ਕਿਉਂਕਿ ਸੂਬੇ ਦੇ ਲੋਕ ਤੇ ਪੂਰਾ ਦੇਸ਼ ‘ਇਸ ਵੰਡਪਾਊ ਏਜੰਡੇ ਨੂੰ ਦੇਖ ਰਿਹਾ ਹੈ।’’ ਉਨ੍ਹਾਂ ਆਖਿਆ ਕਿ ਗੋਆ ਦਾ ਕੁਦਰਤੀ ਸੁਹੱਪਣ ਇਥੋਂ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਏਕਤਾ ਤੇ ਮਹਿਮਾਨ ਨਿਵਾਜ਼ੀ ਵਿੱਚ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਬਦਕਿਸਮਤੀ ਨਾਲ ਭਾਜਪਾ ਦੇ ਰਾਜ ’ਚ ਇਸ ਏਕਤਾ ’ਤੇ ਹਮਲੇ ਹੋ ਰਹੇ ਹਨ। ਭਾਜਪਾ ਜਾਣਬੁੱਝ ਕੇ ਫਿਰਕੂ ਤਣਾਅ ਵਧਾ ਰਹੀ ਹੈ, ਜਿੱਥੇ ਆਰਐੱਸਐੱਸ ਦਾ ਇੱਕ ਸਾਬਕਾ ਆਗੂ ਈਸਾਈਆਂ ਨੂੰ ਭੜਕਾ ਰਿਹਾ ਹੈ ਅਤੇ ਸੰਘ ਸੰਗਠਨਾਂ ਨੂੰ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦਾ ਸੱਦਾ ਦੇ ਰਿਹਾ ਹੈ।’’ ਰਾਹੁਲ ਨੇ ਕਿਹਾ ਕਿ ਭਾਜਪਾ ਵੱਲੋਂ ਗੋਆ ਦੀ ਕੁਦਰਤੀ ਤੇ ਸਮਾਜਿਕ ਵਿਰਾਸਤ ’ਤੇ ਹਮਲੇ ਕੀਤੇ ਜਾ ਰਹੇ ਹਨ।

Related posts

ਅਮਰੀਕਾ ਤੋਂ ਹਰ ਸਾਲ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਂਦਾ: ਵਿਦੇਸ਼ ਮੰਤਰੀ

admin

ਭਾਰਤ ਦੀ ਡੀਐੱਨਏ ਵੈਕਸੀਨ ਦੀ ਮੁਰੀਦ ਹੋਈ ਦੁਨੀਆ, ਨੇਚਰ ਜਰਨਲ ‘ਚ ਦਾਅਵਾ

Bunty

ਸਿਆਸੀ ਪਾਰਟੀਆਂ ‘ਤੇ ਭੜਕਿਆ ਰਾਕੇਸ਼ ਟਿਕੈਤ

Bunty