Punjab

ਗੋਬਿੰਦ ਸਾਗਰ ਝੀਲ ‘ਚ 7 ਨੌਜਵਾਨ ਡੁੱਬੇ, ਮੁਹਾਲੀ ਨਾਲ ਸਬੰਧਤ ਹਨ ਮ੍ਰਿਤਕ

ਨੰਗਲ – ਪੰਜਾਬ ਦੇ ਐਸਏਐਸ ਨਗਰ ਜ਼ਿਲ੍ਹੇ ਦੇ ਬਨੂੜ ਨਾਲ ਸਬੰਧਤ ਸੱਤ ਨੌਜਵਾਨ ਅੱਜ ਪਿੰਡ ਅੰਦਰੌਲੀ ਵਿਚ ਸਤਲੁਜ ਦਰਿਆ ’ਤੇ ਗੋਬਿੰਦ ਸਾਗਰ ਝੀਲ ਵਿੱਚ ਡੁੱਬ ਗਏ। ਜਾਣਕਾਰੀ ਮੁਤਾਬਕ ਪੀੜਤ ਸਾਰੇ ਮਰਦ 16 ਤੋਂ 18 ਸਾਲ ਦੀ ਉਮਰ ਦੇ ਸਨ, ਜਦਕਿ ਇਕ ਦੀ ਉਮਰ 30 ਸਾਲ ਦੇ ਕਰੀਬ ਸੀ। ਝੀਲ ‘ਚ ਡੁੱਬੇ ਸਾਰੇ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ 1 ਨੌਜਵਾਨ ਦੀ ਤਲਾਸ਼ ਜਾਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਉਹ 11 ਮੈਂਬਰੀ ਗਰੁੱਪ ਦਾ ਹਿੱਸਾ ਸਨ, ਜੋ ਝੀਲ ‘ਤੇ ਆਇਆ ਸੀ। ਬਾਅਦ ਵਿਚ, ਉਨ੍ਹਾਂ ਨੇ ਤੈਰਾਕੀ ਕਰਨ ਦਾ ਫੈਸਲਾ ਕੀਤਾ। ਪਤਾ ਲੱਗਾ ਹੈ ਕਿ ਇਹ ਘਟਨਾ ਦੁਪਹਿਰ ਕਰੀਬ 3.40 ਵਜੇ ਵਾਪਰੀ ਜਦੋਂ ਇਕ ਤੈਰਾਕ ਡੁੱਬਣ ਲੱਗਾ ਅਤੇ ਬਾਕੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਡੁੱਬਣ ਵਾਲਿਆਂ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ।

Related posts

‘ਐਕਸਲਰੇਟਰਜ਼: ਗਲੋਬਲ ਮੌਕਿਆਂ ਸਬੰਧੀ ਮਾਹਿਰ ਸੈਸ਼ਨ’ ਵਿਸ਼ੇ ’ਤੇ ਸੈਸ਼ਨ ਕਰਵਾਇਆ

admin

ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਵੱਲੋਂ ਸੰਗਰੂਰ ਵਿਚ ਵਿਸ਼ਾਲ ਰੋਸ ਮਾਰਚ !

admin

ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ: ਸੱਤ ਮੈਂਬਰੀ ਕਮੇਟੀ ਨਜ਼ਰਅੰਦਾਜ਼ !

admin