India

ਸਾਬਕਾ ਸੀਐੱਮ ਐੱਨਟੀ ਰਾਮਾ ਰਾਓ ਦੀ ਧੀ ਉਮਾ ਮਹੇਸ਼ਵਰੀ ਨੇ ਲਿਆ ਫਾਹਾ

ਹੈਦਰਾਬਾਦ – ਹੈਦਰਾਬਾਦ ਵਿਚ ਇਕ ਸਨਸਨੀਖੇਜ਼ ਅਤੇ ਹਾਈ ਪ੍ਰੋਫਾਈਲ ਘਟਨਾ ਸਾਹਮਣੇ ਆਈ ਹੈ।  ਮੁਤਾਬਕ ਤੇਲਗੂ ਦੇਸ਼ਮ ਪਾਰਟੀ ਯਾਨੀ ਟੀਡੀਪੀ ਦੇ ਸੰਸਥਾਪਕ ਅਤੇ ਸਾਬਕਾ ਸੀਐੱਮ ਐੱਨਟੀ ਰਾਮਾ ਰਾਓ ਦੀ ਧੀ ਉਮਾ ਮਹੇਸ਼ਵਰੀ ਹੈਦਰਾਬਾਦ ਸਥਿਤ ਆਪਣੇ ਘਰ ਵਿਚ ਲਟਕਦੀ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੰਸਥਾਪਕ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨਟੀ ਰਾਮਾ ਰਾਓ ਦੀ ਧੀ ਉਮਾ ਮਹੇਸ਼ਵਰੀ ਹੈਦਰਾਬਾਦ ਦੇ ਜੁਬਲੀ ਹਿਲਜ਼ ਸਥਿਤ ਆਪਣੇ ਘਰ ‘ਤੇ ਲਟਕਦੀ ਮਿਲੀ। ਸਹਾਇਕ ਪੁਲਿਸ ਕਮਿਸ਼ਨਰ ਐੱਮ ਸੁਦਰਸ਼ਨ ਨੇ ਦੱਸਿਆ ਕਿ ਉਮਾ ਮਹੇਸ਼ਵਰੀ ਨੇ ਸੋਮਵਾਰ ਨੂੰ ਜੁਬਲੀ ਹਿਲਜ਼ ਸਥਿਤ ਆਪਣੀ ਰਿਹਾਇਸ਼ ‘ਤੇ ਖੁਦਕੁਸ਼ੀ ਕਰ ਲਈ। ਉਮਾ ਮਹੇਸ਼ਵਰੀ ਸਾਬਕਾ ਮੁੱਖ ਮੰਤਰੀ ਅਤੇ ਟੀਡੀਪੀ ਪਾਰਟੀ ਦੇ ਸੰਸਥਾਪਕ ਐੱਨਟੀਆਰ (ਐੱਨਟੀ ਰਾਮਾ ਰਾਓ) ਦੀ ਛੋਟੀ ਧੀ ਹੈ।

ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੇਖਿਆ ਕਿ ਉਮਾ ਮਹੇਸ਼ਵਰੀ ਨੇ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਥਾਨਕ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿ ਸੀਆਰਪੀਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਉਮਾ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਸੰਸਥਾਪਕ ਦੇ 12 ਬੱਚਿਆਂ ਵਿੱਚੋਂ ਸਭ ਤੋਂ ਛੋਟੀ ਸੀ। ਉਮਾ ਚਾਰ ਭੈਣਾਂ ਵਿੱਚੋਂ ਸਭ ਤੋਂ ਛੋਟੀ ਸੀ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਡੱਗੂਬਤੀ ਪੁਰੰਦੇਸ਼ਵਰੀ ਅਤੇ ਨਾਰਾ ਭੁਵਨੇਸ਼ਵਰੀ ਉਨ੍ਹਾਂ ਦੀਆਂ ਭੈਣਾਂ ਹਨ। ਨਾਰਾ ਭੁਵਨੇਸ਼ਵਰੀ ਟੀਡੀਪੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੀ ਪਤਨੀ ਹੈ। ਚੰਦਰਬਾਬੂ ਨਾਇਡੂ, ਉਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਅਤੇ ਪਰਿਵਾਰ ਦੇ ਹੋਰ ਮੈਂਬਰ ਉਮਾ ਮਹੇਸ਼ਵਰੀ ਦੇ ਘਰ ਪਹੁੰਚੇ।

Related posts

ਯੂਪੀ ਦੇ ਮੁੱਖ-ਮੰਤਰੀ ਤੇ ਮੰਤਰੀਆਂ ਵਲੋਂ ਗੰਗਾ ‘ਚ ਡੁੱਬਕੀਆਂ

admin

ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ, ਰੋਹਤਕ ਦੇ 18ਵੇਂ ਕੰਨਵੋਕੇਸ਼ਨ ਸਮਾਰੋਹ ਵਿਚ ਕੀਤੀ ਸ਼ਿਰਕਤ

Bunty

ਔਰਤਾਂ ਦੇ ਆਰਥਿਕ ਸਸ਼ਕਤੀਕਰਨ ਨਾਲ ਹੋਵੇਗੀ ਦੇਸ਼ ਦੀ ਤਰੱਕੀ: ਰਾਸ਼ਟਰਪਤੀ ਮੁਰਮੂ

Bunty