Punjab

ਗੋਬਿੰਦ ਸਾਗਰ ਦੀ ਜਲ-ਭੰਡਾਰਨ ਸਮਰੱਥਾ ਵਿੱਚ ਕਮੀ ਨਹੀਂ ਆਈ

ਗੋਬਿੰਦ ਸਾਗਰ ਝੀਲ।

ਰੋਪੜ – ਆਈਆਈਟੀ ਰੋਪੜ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉਨ੍ਹਾਂ ਦਾਅਵਿਆਂ ਨੂੰ ਗ਼ਲਤ ਠਹਿਰਾਇਆ ਹੈ, ਜਿਨ੍ਹਾਂ ‘ਚ ਆਖਿਆ ਗਿਆ ਸੀ ਕਿ ਭਾਖੜਾ ਡੈਮ ਦੇ ਗੋਬਿੰਦ ਸਾਗਰ ਜਲ ਸਰੋਤ ‘ਚ ਗਾਦ ਜਮ੍ਹਾਂ ਹੋਣ ਕਾਰਨ ਪਾਣੀ ਦੀ ਭੰਡਾਰਨ ਸਮਰੱਥਾ ਵਿਚ ਕਮੀ ਆ ਗਈ ਹੈ। ਡਾ ਰੀਤ ਤਿਵਾੜੀ ਦੀ ਅਗਵਾਈ ਹੇਠਲੀ ਟੀਮ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ ਬੀਬੀਐੱਮਬੀ ਦੇ ਝੀਲ ਸਰਵੇਖਣ ਵਿਭਾਗ ਵੱਲੋਂ ਤਿਆਰ ਕੀਤੇ ਗਏ ਅੰਦਾਜ਼ਿਆਂ ਨਾਲੋਂ ਜਲ ਸਰੋਤ ‘ਚ ਪਾਣੀ ਦੀ ਸਮਰੱਥਾ ਕਾਫ਼ੀ ਬਚੀ ਹੋਈ ਹੈ।

ਆਈਆਈਟੀ ਟੀਮ ਦੀ ਰਿਪੋਰਟ ਮੁਤਾਬਕ 38 ਫ਼ੀਸਦੀ ਜਲ ਭੰਡਾਰਨ ਦੀ ਕਮੀ ਹੈ, ਜਦਕਿ ਬੀਬੀਐੱਮਬੀ ਨੇ 47 ਫ਼ੀਸਦੀ ਦਾ ਅੰਦਾਜ਼ਿਆ ਲਾਇਆ ਸੀ। ਇਸੇ ਤਰ੍ਹਾਂ ਲਾਈਵ ਸਟੋਰੇਜ ਦਾ ਘਾਟਾ 13 ਫ਼ੀਸਦੀ ਅਤੇ ਕੁੱਲ ਸਟੋਰੇਜ ਘਾਟਾ 19 ਫ਼ੀਸਦੀ ਦਰਜ ਕੀਤਾ ਗਿਆ ਹੈ। ਆਈਆਈਟੀ ਨੇ ਸਾਲਾਨਾ ਗਾਦ ਦੀ ਆਮਦ ਵੀ 31 ਮਿਲੀਅਨ ਕਿਊਬਿਕ ਮੀਟਰ ਦੱਸੀ ਹੈ, ਜੋ ਬੋਰਡ ਦੇ 39 ਮਿਲੀਅਨ ਕਿਊਬਿਕ ਮੀਟਰ ਦੇ ਅੰਦਾਜ਼ੇ ਨਾਲੋਂ ਘੱਟ ਹੈ। ਉਧਰ ਬੀਬੀਐੱਮਬੀ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਆਈਆਈਟੀ ਨੇ ਸਰਵੇਖਣ ਲਈ ਅਤਿ-ਆਧੁਨਿਕ ਤਕਨੀਕਾਂ, ਬਾਥੀਮੈਟ੍ਰਿਕ ਸਰਵੇ, ਡਰੋਨ ਮੈਪਿੰਗ ਅਤੇ ਸੰਘਣੇ ਕਰਾਸ-ਸੈਕਸ਼ਨਲ ਮਾਪਾਂ ਦੀ ਵਰਤੋਂ ਕੀਤੀ ਹੈ, ਜਿਸ ਕਾਰਨ ਨਤੀਜੇ ਜ਼ਿਆਦਾ ਸਹੀ ਆਏ ਹਨ। ਇਹ ਅਧਿਐਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਬੀਬੀਐੱਮਬੀ ਨੇ ਗੋਬਿੰਦ ਸਾਗਰ ਜਲ ਸਰੋਤ ਦੀ ਪਹਿਲੀ ਵਾਰ ਵੱਡੇ ਪੱਧਰ ‘ਤੇ ਮਕੈਨੀਕਲ ਡੀਸਿਲਟਿੰਗ (ਗਾਦ ਕੱਢਣ) ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਤਹਿਤ ਹਿਮਾਚਲ ਪ੍ਰਦੇਸ਼ ਦੇ ਲੁਣੂ ਅਤੇ ਸੀਰ ਖੱਡ ਵਿਖੇ ਕੰਮ ਸ਼ੁਰੂ ਕੀਤਾ ਜਾਵੇਗਾ, ਜਿੱਥੋਂ ਨਿਕਲਣ ਵਾਲੀ ਗਾਦ ‘ਤੇ ਹਿਮਾਚਲ ਨੂੰ 150 ਰੁਪਏ ਪ੍ਰਤੀ ਟਨ ਰਾਇਲਟੀ ਮਿਲੇਗੀ।

Related posts

ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ’ਚ ਵੱਡੇ ਫ਼ੈਸਲੇ, ਰਾਜੋਆਣਾ ਮਾਮਲੇ ’ਤੇ ਜਾਰੀ ਆਦੇਸ਼

Bunty

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ

Bunty

ਪੰਜਾਬ ਵਿੱਚ ਤਿੰਨ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬਾਂ ਕੀਤੀਆਂ ਜਾਣਗੀਆਂ ਸਥਾਪਤ- ਗੁਰਮੀਤ ਸਿੰਘ ਖੁੱਡੀਆਂ

Bunty