India

ਗੋ ਫਸਟ ਕਰੇਗੀ 32 ਨਵੀਆਂ ਉਡਾਣਾਂ ਦਾ ਸੰਚਾਲਨ

ਮੁੰਬਈ – ਘਰੇਲੂ ਹਵਾਬਾਜ਼ੀ ਕੰਪਨੀ ਗੋ ਫਸਟ 32 ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਇਸ ਦੇ ਮਾਧਿਅਮ ਨਾਲ ਕੰਪਨੀ ਅੰਮ੍ਰਿਤਸਰ, ਸੂਰਤ, ਦੇਹਰਾਦੂਨ ਤੇ ਆਈਜ਼ੋਲ ਵਰਗੇ ਸ਼ਹਿਰਾਂ ਵਿਚ ਆਪਣੀ ਪਹੁੰਚ ਅਤੇ ਪੈਂਠ ਵਧਾਏਗੀ। ਕੰਪਨੀ ਨੇ ਕਿਹਾ ਕਿ ਨਵੀਆਂ ਉਡਾਣਾਂ ਦੇ ਮਾਧਿਅਮ ਨਾਲ ਇਨ੍ਹਾਂ ਸ਼ਹਿਰਾਂ ਲਈ ਦਿੱਲੀ, ਮੁੰਬਈ, ਕੋਲਕਾਤਾ, ਸ੍ਰੀਨਗਰ, ਬੈਂਗਲੁਰੂ ਅਤੇ ਗੁਹਾਟੀ ਦੀਆਂ ਸਿੱਧੀਆਂ ਉਡਾਣ ਸੇਵਾਵਾਂ ਸੰਚਾਲਤ ਕੀਤੀਆਂ ਜਾਣਗੀਆਂ। ਕੰਪਨੀ ਨੇ ਕਿਹਾ ਕਿ ਉਹ ਮੈਟਰੋ ਅਤੇ ਟੀਅਰ-ਵਨ ਸ਼ਹਿਰਾਂ ਵਿਚਾਲੇ ਸੰਪਰਕ ਵਧਾਉਣ ਅਤੇ ਯਾਤਰੀਆਂ ਨੂੰ ਹੋਰ ਬਦਲ ਮੁਹੱਈਆ ਕਰਵਾਉਣ ਲਈ ਇਨ੍ਹਾਂ ਉਡਾਣਾਂ ਦਾ ਸੰਚਾਲਨ ਕਰ ਰਹੀ ਹੈ।

ਵਿਸਥਾਰ ਯੋਜਨਾ ਤਹਿਤ ਅੰਮ੍ਰਿਤਸਰ ਤੋਂ ਮੁੰਬਈ ਲਈ ਰੋਜ਼ਾਨਾ ਦੋ, ਦਿੱਲੀ ਲਈ ਤਿੰਨ ਅਤੇ ਸ੍ਰੀਨਗਰ ਲਈ ਇਕ ਉਡਾਣ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੰਪਨੀ ਅੰਮ੍ਰਿਤਸਰ ਨੂੰ ਦਿੱਲੀ ਤੇ ਮੁੰਬਈ ਤੋਂ ਬੈਂਗਲੁਰੂ, ਜੰਮੂ, ਪਟਨਾ, ਵਾਰਾਨਸੀ, ਲਖਨਊ, ਮਾਲਦੀਵ, ਗੋਆ, ਰਾਂਚੀ, ਕੋਚੀਨ, ਨਾਗਪੁਰ, ਜੈਪੁਰ ਤੇ ਚੇਨਈ ਨਾਲ ਵੀ ਜੋਡ਼ੇਗੀ। ਇਸੇ ਤਰ੍ਹਾਂ ਸੂਰਤ ਨੂੰ ਬੈਂਗਲੁਰੂ ਦੇ ਮਾਧਿਅਮ ਨਾਲ ਹੈਦਰਾਬਾਦ, ਸਿਲੀਗੁਡ਼ੀ, ਪਟਨਾ, ਸ੍ਰੀਨਗਰ, ਗੁਹਾਟੀ, ਜੰਮੂ, ਮਾਲਦੀਵ, ਲਖਨਊ ਤੇ ਰਾਂਚੀ ਨਾਲ ਜੋਡ਼ਿਆ ਜਾਵੇਗਾ। ਕੰਪਨੀ ਦੇਹਰਾਦੂਨ ਤੋਂ ਦਿੱਲੀ ਲਈ ਦੋ ਅਤੇ ਮੁੰਬਈ ਲਈ ਰੋਜ਼ਾਨਾ ਇਕ ਉਡਾਣ ਦਾ ਸੰਚਾਲਨ ਕਰੇਗੀ।

Related posts

ਰਣਵੀਰ ਸਿੰਘ ਹੁਣ ਸ਼ਾਹਰੁਖ ਖਾਨ ਤੇ ਰਜਨੀਕਾਂਤ ਨੂੰ ਪਛਾੜ ਕੇ ਬਾਲੀਵੁੱਡ ਦਾ ਮਹਿੰਗਾ ਸਟਾਰ ਬਣ ਗਿਆ !

admin

ਵਿਸ਼ਾਖਾਪਟਨਮ ‘ਚ ਗੈਸ ਲੀਕ ਹੋਣ ਕਾਰਨ ਬਿਮਾਰ ਲੋਕਾਂ ਦੀ ਗਿਣਤੀ ਵੱਧ ਕੇ 87 ਹੋਈ

Bunty

ਮੋਦੀ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨ ਲਈ 18000 ਕਰੋੜ ਰੁਪਏ ਦੀ ਕਿਸ਼ਤ ਜਾਰੀ ਕੀਤੀ, ਕਾਂਗਰਸ ਨੇ ਕੀਤਾ ਸੁਆਲ

Bunty