Sport

ਛੇ ਵਿਸ਼ਵ ਕੱਪ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਭਾਰਤੀ ਕਪਤਾਨ ਮਿਤਾਲੀ ਰਾਜ

ਸਚਿਨ ਤੇਂਦੁਲਕਰ ਅਤੇ ਜਾਵੇਦ ਮਿਆਂਦਾਦ ਤੋਂ ਬਾਅਦ ਭਾਰਤੀ ਕਪਤਾਨ ਮਿਤਾਲੀ ਰਾਜ ਛੇ ਵਿਸ਼ਵ ਕੱਪ ਖੇਡਣ ਵਾਲੀ ਤੀਜੀ ਕ੍ਰਿਕਟਰ ਅਤੇ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ ਮਿਤਾਲੀ ਨੇ ਇਹ ਰਿਕਾਰਡ ਆਪਣੇ ਨਾਮ ਕੀਤਾ । ਭਾਰਤ ਲਈ ਕਈ ਯਾਦਗਾਰ ਮੈਚ ਖੇਡ ਚੁੱਕੀ 39 ਸਾਲਾਂ ਮਿਤਾਲੀ ਨੇ ਪਹਿਲੀ ਵਾਰ 2000 ਵਿੱਚ ਵਿਸ਼ਵ ਕੱਪ ਖੇਡਿਆ ਸੀ। ਇਸ ਤੋਂ ਬਾਅਦ 2005, 2009, 2013, 2017 ਅਤੇ ਹੁਣ 2022 ਵਿੱਚ ਇਸਦਾ ਹਿੱਸਾ ਬਣੀ।

ਮਿਤਾਲੀ ਰਾਜ ਨੇ  ਮਹਿਲਾ ਕ੍ਰਿਕਟ ਵਿੱਚ ਨਿਊਜ਼ੀਲੈਂਡ ਦੀ ਡੇਬੀ ਹਾਕਲੇ ਅਤੇ ਇੰਗਲੈਂਡ ਦੀ ਚਾਰਲੋਟ ਐਡਵਰਡਸ ਨੂੰ ਪਛਾੜਿਆ । ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਪੰਜ ਵਿਸ਼ਵ ਕੱਪ ਖੇਡ ਚੁੱਕੀ ਹੈ । ਤੇਂਦੁਲਕਰ ਨੇ 1992 ਤੋਂ 2011 ਵਿਚਾਲੇ ਛੇ ਵਿਸ਼ਵ ਕੱਪ ਖੇਡੇ । ਮਿਤਾਲੀ ਨੇ ਆਪਣੇ ਕਰੀਅਰ ਦਾ ਪਹਿਲਾ ਵਿਸ਼ਵ ਕੱਪ 2000 ਵਿੱਚ ਖੇਡਿਆ ਸੀ । ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਭਾਰਤੀ ਮਹਿਲਾ ਕ੍ਰਿਕਟ ਦੀ ਸ਼ਾਨ ਮਿਤਾਲੀ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ।

ਦੱਸ ਦੇਈਏ ਕਿ ਭਾਰਤੀ ਮਹਿਲਾ ਟੀਮ ਹੁਣ ਤੱਕ ਇੱਕ ਵਾਰ ਵੀ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿੱਤ ਸਕੀ ਹੈ। ਮਿਤਾਲੀ 2005 ਅਤੇ 2017 ਵਿਸ਼ਵ ਕੱਪਾਂ ਦਾ ਹਿੱਸਾ ਰਹਿ ਚੁੱਕੀ ਹੈ ਜਿਸ ਵਿੱਚ ਭਾਰਤੀ ਟੀਮ ਫਾਈਨਲ ਵਿੱਚ ਪਹੁੰਚ ਕੇ ਖਿਤਾਬ ਜਿੱਤਣ ਤੋਂ ਖੁੰਝ ਗਈ ਸੀ । ਅਨੁਭਵੀ ਬੱਲੇਬਾਜ਼ ਮਿਤਾਲੀ ਮਹਿਲਾ ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਦੂਜੀ ਸਭ ਤੋਂ ਵੱਧ ਕੈਪ ਵਾਲੀ ਖਿਡਾਰਨ ਵੀ ਹੈ।

Related posts

ਕ੍ਰਿਕਟ ਜਗਤ ਵਿੱਚ ਸੋਗ, ਵੈਸਟਇੰਡੀਜ਼ ਕ੍ਰਿਕਟ ਦੇ ਮਹਾਨ ਖਿਡਾਰੀ ਏਵਰਟਨ ਵੀਕਸ ਦੀ ਮੌਤ

admin

ਹਰ ਧੀ ਲਈ ਆਤਮ ਸਨਮਾਨ ਪਹਿਲਾਂ, ਮੈਡਲ ਬਾਅਦ ’ਚ, ਵਿਨੇਸ਼ ਫੋਗਾਟ ਦੇ ਸਮਰਥਨ ਵਿਚ ਆਏ ਰਾਹੁਲ ਗਾਂਧੀ

Bunty

ਗਾਵਸਕਰ ਵੱਲੋਂ ਯਸ਼ਸਵੀ ਦੀ ਕੀਤੀ ਤਾਰੀਫ ਯਸ਼ਸਵੀ ਭਵਿੱਖ ਵਿੱਚ ਤਿੰਨੋਂ ਫਾਰਮੈਟਾਂ ਵਿੱਚ ਸਰਵੋਤਮ ਬੱਲੇਬਾਜ਼ ਸਾਬਤ ਹੋ ਸਕਦੈ: ਸੁਨੀਲ ਗਾਵਸਕਰ

Bunty