Sport

ਜਰਮਨੀ ਤੋਂ 0-2 ਨਾਲ ਹਾਰੀ ਭਾਰਤੀ ਹਾਕੀ ਟੀਮ ਪੈਨਲਟੀ ਕਾਰਨਰ ਬਣਿਆ ਕਮਜ਼ੋਰ ਕੜੀ

ਨਵੀਂ ਦਿੱਲੀ – ਭਾਰਤੀ ਪੁਰਸ਼ ਹਾਕੀ ਟੀਮ ਨੂੰ ਬੁਧਵਾਰ ਨੂੰ ਇੱਥੇ ਦੋ ਮੈਚਾਂ ਦੀ ਦੁਵਲੀ ਸੀਰੀਜ਼ ਦੇ ਪਹਿਲੇ ਮੈਚ ’ਚ ਜਰਮਨੀ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੱਠ ਪੈਨਲਟੀ ਕਾਰਨਰ ਅਤੇ ਇਕ ਪੈਨਲਟੀ ਸਟਰੋਕ ਮਿਲਣ ਦੇ ਬਾਵਜੂਦ ਗੋਲ ਨਾ ਕਰ ਸਕੀ ਭਾਰਤੀ ਹਾਕੀ ਟੀਮ ਨੂੰ ਦਿੱਲੀ ’ਚ ਇਕ ਦਹਾਕੇ ਬਾਅਦ ਹੋ ਰਹੇ ’ਚ ਜਰਮਨੀ ਦੇ ਨਵੀਂ ਟੀਮ ਨੇ ਹਰਾ ਦਿਤਾ। ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਪੈਰਿਸ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਜਰਮਨੀ ਲਈ ਹੈਨਰੀਕ ਮਰਟਗੇਨਸ ਨੇ ਤੀਜੇ ਮਿੰਟ ’ਚ ਪਹਿਲਾ ਗੋਲ ਕੀਤਾ ਜਦਕਿ ਲੁਕਾਸ ਵਿੰਡਫੈਡਰ ਨੇ 30ਵੇਂ ਮਿੰਟ ’ਚ ਮਹਿਮਾਨ ਟੀਮ ਨੂੰ 2-0 ਨਾਲ ਅੱਗੇ ਕਰ ਦਿਤਾ, ਜੋ ਅੰਤ ’ਚ ਫੈਸਲਾਕੁੰਨ ਸਕੋਰ ਸਾਬਤ ਹੋਇਆ।ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਨੇ ਕਈ ਮੌਕੇ ਬਣਾਏ ਪਰ ਟੀਮ ਨੂੰ ਗੋਲ ਕਰਨ ’ਚ ਸਫਲਤਾ ਨਹੀਂ ਮਿਲੀ। ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਇਸੇ ਸਟੇਡੀਅਮ ’ਚ ਖੇਡਿਆ ਜਾਵੇਗਾ।

Related posts

ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਮੁਹੰਮਦ ਸ਼ਮੀ ਸਣੇ 26 ਖਿਡਾਰੀਆਂ ਨੂੰ ‘ਅਰਜੁਨ ਐਵਾਰਡ’

Bunty

ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਸਮੇਂ ਸਾਰਾ ਅਲੀ ਖਾਨ ਦਾ ਰੋਣਾ ਕਿਉਂ ਨਿਕਲਿਆ?

admin

ਟੀਚੇ ਦਾ ਪਿੱਛਾ ਕਰਨਾ ਆਸਾਨ ਨਹੀਂ ਹੋਵੇਗਾ, ਚੰਗੀ ਬੱਲੇਬਾਜ਼ੀ ਜ਼ਰੂਰੀ : ਅਸ਼ਵਿਨ

Bunty