International

ਜਾਪਾਨ ਅਤੇ ਤਾਈਵਾਨ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ

ਟੋਕੀਓ – ਜਾਪਾਨ ਅਤੇ ਤਾਈਵਾਨ ਵਿੱਚ ਅੱਜ ਭੂਚਾਲ ਦੇ ਤੇਜ਼ ਝਟਕਿਆਂ ਨਾਲ ਧਰਤੀ ਹਿੱਲ ਗਈ। ਦੋਵਾਂ ਥਾਵਾਂ ‘ਤੇ ਭੂਚਾਲ ਦੀ ਤੀਬਰਤਾ 6 ਤੀਬਰਤਾ ਤੋਂ ਵੱਧ ਦਰਜ ਕੀਤੀ ਗਈ ਹੈ। ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਦੇ ਅਨੁਸਾਰ, ਅੱਜ ਸਵੇਰੇ 11:53 ਵਜੇ ਜਾਪਾਨ ਦੇ ਯੋਨਾਗੁਨੀ ਤੋਂ 68 ਕਿਲੋਮੀਟਰ ਉੱਤਰ ਪੱਛਮ ਵਿੱਚ ਰਿਕਟਰ ਪੈਮਾਨੇ ‘ਤੇ 6.1 ਦੀ ਤੀਬਰਤਾ ਵਾਲਾ ਭੂਚਾਲ ਆਇਆ। ਹਾਲਾਂਕਿ ਦੋਵਾਂ ਥਾਵਾਂ ‘ਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਤਾਈਵਾਨ ਦੇ ਤੱਟ ‘ਤੇ 6.3 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਹੈ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਰਾਜਧਾਨੀ ਤਾਈਪੇ ਦੀਆਂ ਇਮਾਰਤਾਂ ਹਿੱਲ ਗਈਆਂ। ਸਥਾਨਕ ਟੀਵੀ ਨਿਊਜ਼ ਰਿਪੋਰਟਾਂ ਮੁਤਾਬਕ ਪੂਰੇ ਟਾਪੂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।

Related posts

ਯੂਕਰੇਨ ਨੂੰ ਅਮਰੀਕਾ ਤੋਂ ਮਿਲੇ HIMARS ਦੀ ਖ਼ਾਸੀਅਤ, ਰੂਸ ਨੇ ਆਪਣੇ ਡਿਪੂ ਨੂੰ ਤਬਾਹ ਕਰਨ ਦਾ ਕੀਤਾ ਦਾਅਵਾ

Bunty

ਬੰਗਲਾਦੇਸ਼ ਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਅਣਮਿੱਥੇ ਸਮੇਂ ਲਈ ਬੰਦ

Bunty

20,000 ਅਫਗਾਨ ਸ਼ਰਨਾਰਥੀਆਂ ਦਾ ਕੈਨੇਡਾ ‘ਚ ਹੋਵੇਗਾ ਮੁੜ-ਵਸੇਬਾ

Bunty