Sport

ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫ਼ਾਈਨਲ ’ਚ ਜਰਮਨੀ ਤੋਂ ਹਾਰਿਆ ਭਾਰਤ

ਕੁਆਲਾਲਮਪੁਰ – ਪਿਛਲੇ ਮੈਚ ’ਚ ਨੀਦਰਲੈਂਡ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਉਸ ਲੈਅ ਨੂੰ ਸੈਮੀਫਾਈਨਲ ’ਚ ਬਰਕਰਾਰ ਨਹੀਂ ਰੱਖ ਸਕੀ ਅਤੇ ਜਰਮਨੀ ਨੇ ਕਮੋਬੇਸ਼ ਇਕ ਪਾਸੜ ਮੁਕਾਬਲੇ ’ਚ ਉਸ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਤੋੜ ਦਿੱਤਾ।ਕੁਆਰਟਰ ਫਾਈਨਲ ’ਚ 2 ਗੋਲਾਂ ਨਾਲ ਪਿੱਛੇ ਰਹਿਣ ਤੋਂ ਬਾਅਦ ਵਾਪਸੀ ਕਰਨ ਵਾਲੀ ਭਾਰਤੀ ਟੀਮ ਕੋਲ ਜਰਮਨੀ ਦੇ ਮਜ਼ਬੂਤ ਡਿਫੈਂਸ ਅਤੇ ਚੁਸਤ ਹਮਲੇ ਦਾ ਕੋਈ ਜਵਾਬ ਨਹੀਂ ਸੀ। ਜਰਮਨੀ ਨੇ ਚਾਰੇ ਕੁਆਰਟਰਾਂ ’ਚ 1-1 ਗੋਲ ਕੀਤਾ, ਜਦੋਂਕਿ ਭਾਰਤ ਲਈ ਇਕੋ-ਇਕ ਗੋਲ ਚਿਰਮਾਕੋ ਸੁਦੀਪ ਨੇ 11ਵੇਂ ਮਿੰਟ ’ਚ ਕੀਤਾ। ਜਰਮਨੀ ਲਈ ਹੇਸਬਾਕ ਬੇਨ ਨੇ 8ਵੇਂ ਮਿੰਟ ’ਚ ਫੀਲਡ ਗੋਲ ਅਤੇ 30ਵੇਂ ਮਿੰਟ ’ਚ ਪੈਨਲਟੀ ਕਾਰਨਰ ’ਤੇ ਗੋਲ ਕੀਤੇ, ਜਦੋਂਕਿ ਗਲੈਂਡਰ ਪਾਲ ਨੇ 41ਵੇਂ ਮਿੰਟ ’ਚ ਪੈਨਲਿਟੀ ਕਾਰਨਰ ਨੂੰ ਗੋਲ ’ਚ ਬਦਲ ਦਿੱਤਾ।ਸਪਰਲਿੰਗ ਫਲੋਰੀਅਨ ਨੇ ਆਖਰੀ ਸੀਟੀ ਵੱਜਣ ਤੋਂ 2 ਮਿੰਟ ਪਹਿਲਾਂ ਮੈਦਾਨੀ ਗੋਲ ਕਰ ਕੇ 4-1 ਨਾਲ ਜਿੱਤ ਦਰਜ ਕੀਤੀ। ਹੁਣ ਭਾਰਤ ਨੂੰ ਕਾਂਸੀ ਦੇ ਤਮਗ਼ੇ ਲਈ ਫਰਾਂਸ ਜਾਂ ਸਪੇਨ ਨਾਲ ਖੇਡਣਾ ਹੋਵੇਗਾ। ਭਾਰਤ ਨੇ 2001 ’ਚ ਹੋਬਰਟ ਅਤੇ 2016 ’ਚ ਲਖਨਊ ’ਚ ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਇਲਾਵਾ ਉਹ 1997 ’ਚ ਇੰਗਲੈਂਡ ਦੇ ਮਿਲਟਨ ਕਰੀਜ਼ ’ਚ ਉਪ ਜੇਤੂ ਰਿਹਾ ਸੀ।

Related posts

ਰਿਸ਼ਭ ਪੰਤ ’ਤੇ ਰਹਿਣਗੀਆਂ ਨਜ਼ਰਾਂ, ਦੱਖਣੀ ਅਫਰੀਕਾ ਖ਼ਿਲਾਫ਼ ਕੱਲ੍ਹ ਹੋਵੇਗਾ ਚੌਥਾ ਟੀ-20 ਮੈਚ

Bunty

ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ‘ਚ ਤ੍ਰਿਸ਼ਾ ਤੇ ਗਾਇਤਰੀ ਦੀ ਜੋੜੀ ਸੈਮੀਫਾਈਨਲ ਹਾਰੀ

Bunty

ਮੁਜ਼ੱਫਰਪੁਰ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਭਾਰਤ ਨੂੰ ਦਿਵਾਏ ਦੋ ਤਗਮੇ

Bunty