Sport

ਅਹਿਮ ਸਾਬਤ ਹੋਵੇਗੀ ਭਾਰਤੀ ਤਿਕੜੀ ਆਸਟ੍ਰੇਲੀਆ ਦੇ ਖ਼ਿਲਾਫ਼

ਨਵੀਂ ਦਿੱਲੀ : ਭਾਰਤੀ ਟੀਮ ਨੇ ਅਗਲੇ ਮਹੀਨੇ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਘਰੇਲੂ ਜ਼ਮੀਨ ‘ਤੇ ਆਸਟ੍ਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਵਿਸ਼ਵ ਪੱਧਰੀ ਟੂਰਨਾਮੈਂਟ ਤੋਂ ਪਹਿਲਾਂ ਇਹ ਸੀਰੀਜ਼ ਭਾਰਤ ਲਈ ਬਹੁਤ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਭਾਰਤ ਦਾ ਮੁਕਾਬਲਾ ਟੀ-20 ਵਿਸ਼ਵ ਕੱਪ ਦੇ ਪਿਛਲੀ ਵਾਰ ਦੇ ਚੈਂਪੀਅਨ ਨਾਲ ਹੈ। ਭਾਰਤ ਨੇ ਟੀ-20 ਵਿਸ਼ਵ ਕੱਪ ਲਈ ਰੋਹਿਤ ਸ਼ਰਮਾ ਦੀ ਅਗਵਾਈ ਵਿਚ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਤੇ ਇਸ ਟੀਮ ਦੇ ਜ਼ਿਆਦਾਤਰ ਖਿਡਾਰੀ ਆਸਟ੍ਰੇਲੀਆ ਖ਼ਿਲਾਫ਼ ਅਗਲੀ ਸੀਰੀਜ਼ ਦਾ ਹਿੱਸਾ ਹਨ। ਇਨ੍ਹਾਂ ਸਭ ਵਿਚਾਲੇ ਭਾਰਤੀ ਟੀਮ ਦੀਆਂ ਨਜ਼ਰਾਂ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਹਾਰਦਿਕ ਪਾਂਡਿਆ ਦੀ ਤਿਕੜੀ ‘ਤੇ ਟਿਕੀਆਂ ਹੋਣਗੀਆਂ ਜੋ ਆਸਟ੍ਰੇਲੀਆ ਖ਼ਿਲਾਫ਼ ਅਹਿਮ ਸਾਬਤ ਹੋਣਗੇ। ਪਿਛਲੇ ਦਿਨੀਂ ਭਾਰਤ ਨੂੰ ਏਸ਼ੀਆ ਕੱਪ ਵਿਚ ਮਿਲੀ ਹਾਰ ਨਾਲ ਕਪਤਾਨ ਰੋਹਿਤ ‘ਤੇ ਦਬਾਅ ਵਧ ਗਿਆ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਕਮੀਆਂ ਵਿਚ ਸੁਧਾਰ ਲਿਆਉਣ ਤੇ ਬੱਲੇਬਾਜ਼ੀ ਨੂੰ ਪੁਖ਼ਤਾ ਕਰਨ ਦੀ ਹੋਵੇਗੀ।

Related posts

5 ਭਾਰਤੀ ਕ੍ਰਿਕਟਰਾਂ ਨੇ ਭਰਿਆ ਸਭ ਤੋਂ ਜ਼ਿਆਦਾ ਟੈਕਸ, ਕੋਹਲੀ ਨੰਬਰ 1 ‘ਤੇ

Bunty

ਭਾਰਤੀ ਫੁੱਟਬਾਲ ਟੀਮ ਦੋਸਤਾਨਾ ਫੁੱਟਬਾਲ ਟੂਰਨਾਮੈਂਟ ‘ਚ ਕਰੇਗੀ ਵੀਅਤਨਾਮ ਦੀ ਚੁਣੌਤੀ ਦਾ ਸਾਹਮਣਾ

Bunty

ਸਾਈ ਸੁਦਰਸ਼ਨ ਆਈਪੀਐਲ ਦੇ ਬਦਕਿਸਮਤ ਖਿਡਾਰੀ

admin