Sport

ਸ਼ਤਰੰਜ ਨੂੰ ਹਰ ਘਰ ਤੇ ਹਰ ਸਕੂਲ ਵਿਚ ਪਹੁੰਚਾਉਣ ਦੀ ਤਿਆਰੀ -ਏਆਈਸੀਐੱਫ

ਨਵੀਂ ਦਿੱਲੀ – ਸਰਬ ਭਾਰਤੀ ਸ਼ਤਰੰਜ ਸੰਘ (ਏਆਈਸੀਐੱਫ) ਨੇ ਪਿਛਲੇ ਦਿਨੀਂ ਭਾਰਤ ਵਿਚ ਪਹਿਲਾ ਸ਼ਤਰੰਜ ਓਲੰਪਿਆਡ ਕਾਮਯਾਬੀ ਨਾਲ ਕਰਵਾਇਆ ਸੀ। ਹੁਣ ਸ਼ਤਰੰਜ ਨੂੰ ਹਰ ਘਰ ਤੇ ਹਰ ਸਕੂਲ ਵਿਚ ਪਹੁੰਚਾਉਣ ਦੀ ਤਿਆਰੀ ਚੱਲ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਏਆਈਸੀਐੱਫ ਪ੍ਰਧਾਨ ਸੰਜੇ ਕਪੂਰ ਦੀ ਵੀਰਵਾਰ ਨੂੰ ਦਿੱਲੀ ਵਿਚ ਮੁਲਾਕਾਤ ਹੋਈ। ਸੰਜੇ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਗ੍ਰਹਿ ਮੰਤਰੀ ਨੇ ਸ਼ਤਰੰਜ ਓਲੰਪਿਆਡ ਨੂੰ ਕਾਮਯਾਬੀ ਨਾਲ ਕਰਵਾਉਣ ਲਈ ਏਆਈਸੀਐੱਫ ਦੀ ਤਾਰੀਫ਼ ਕੀਤੀ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਇਸ ਖੇਡ ਨੂੰ ਹਰ ਘਰ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਡ ਨੂੰ ਸਕੂਲਾਂ ਦੇ ਸਿਲੇਬਸ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਸੰਜੇ ਨੇ ਕਿਹਾ ਕਿ ਅਸੀਂ ਇਸ ਦਿਸ਼ਾ ਵਿਚ ਅੱਗੇ ਵਧਾਂਗੇ। ਸਾਡੀ ਕੋਸ਼ਿਸ਼ ਹੋਵੇਗੀ ਕਿ ਦੇਸ਼ ਦੇ ਹਰ ਸਕੂਲ ਵਿਚ ਸ਼ਤਰੰਜ ਦੇ ਪੀਰੀਅਡ ਹੋਣ ਤੇ ਉਥੇ ਸ਼ਤਰੰਜ ਖੇਡੀ ਜਾਵੇਗੀ।

Related posts

‘ਸ਼ੁੱਧ ਰੂਪ ਨਾਲ’ ਕੁਸ਼ਤੀ ਖੇਡਣੀ ਹੈ ਤਾਂ ਸੰਨਿਆਸ ਦੇ ਫੈਸਲੇ ’ਤੇ ਦੁਬਾਰਾ ਵਿਚਾਰ ਕਰੇ ਵਿਨੇਸ਼ : ਡਬਲਯੂ. ਐਫ਼. ਆਈ.

Bunty

ਕ੍ਰਿਕਟਰ ਤੇ ਪਾਰਲੀਮੈਂਟ ਮੈਂਬਰ ਯੂਸਫ਼ ਪਠਾਨ ਆਪਣੇ ਪਰਿਵਾਰ ਨਾਲ ਤਾਜ ਮਹੱਲ ਵਿਖੇ !

admin

ਭਾਰਤ ਲਈ ਕਰੋ ਜਾਂ ਮਰੋ ਦਾ ਮੁਕਾਬਲਾ

Bunty