International

ਜੇ ਫੌਜ ਇਸ ਸਮੇਂ ਸਹੀ ਫ਼ੈਸਲਾ ਨਹੀਂ ਲਵੇਗੀ ਤਾਂ ਦੇਸ਼ ਤਿੰਨ ਟੁਕੜਿਆਂ ਵਿਚ ਵੰਡ ਜਾਵੇਗਾ : ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਜੇ ਫੌਜ (ਐਸਟੈਬਲਿਸ਼ਮੈਂਟ) ਇਸ ਸਮੇਂ ਸਹੀ ਫ਼ੈਸਲਾ ਨਹੀਂ ਲਵੇਗੀ ਤਾਂ ਦੇਸ਼ ਤਿੰਨ ਟੁਕੜਿਆਂ ਵਿਚ ਵੰਡ ਜਾਵੇਗਾ ਅਤੇ ਪਰਮਾਣੂ ਤਾਕਤ ਵੀ ਗੁਆ ਦੇਵੇਗਾ।

ਇਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਇਮਰਾਨ ਨੇ ਕਿਹਾ, ‘ਲੋਕਪਿ੍ਰਆ ਹੋਣ ਦੇ ਬਾਵਜੂਦ ਤੁਸੀਂ ਸੱਤਾ ਵਿਚ ਵਾਪਸੀ ਨਹੀਂ ਕਰ ਸਕਦੇ, ਜਦ ਤਕ ਕਿ ਫੌਜ ਦਾ ਸਮਰਥਨ ਨਾ ਹੋਵੇ। ਬੇਨਜ਼ੀਰ ਭੁੱਟੋ ਦੇ ਮਾਮਲੇ ਵਿਚ ਵੀ ਅਜਿਹਾ ਹੀ ਹੋਇਆ ਸੀ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਤੁਹਾਡੀ ਭਵਿੱਖ ਦੀ ਰਣਨੀਤੀ ਕੀ ਹੋਵੇਗੀ?’ ਉਨ੍ਹਾਂ ਕਿਹਾ, ‘ਇਥੇ ਅਸਲ ਸਮੱਸਿਆ ਪਾਕਿਸਤਾਨ ਤੇ ਫੌਜ ਦੀ ਹੈ। ਜੇ ਫੌਜ ਸਹੀ ਫ਼ੈਸਲਾ ਨਹੀਂ ਲਵੇਗੀ ਤਾਂ ਮੈਂ ਲਿਖ ਕੇ ਦੇਣ ਲਈ ਤਿਆਰ ਹਾਂ ਉਹ ਬਰਬਾਦ ਹੋ ਜਾਣਗੇ। ਸ਼ਸਤਰ ਬਲ ਸਭ ਤੋਂ ਪਹਿਲਾਂ ਤਬਾਹ ਹੋਣਗੇ ਅਤੇ ਪਾਕਿਸਤਾਨ ਤਿੰਨ ਟੁਕੜਿਆਂ ਵਿਚ ਵੰਡ ਜਾਵੇਗਾ।’

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਚਿਤਾਵਨੀ ਦਿੱਤੀ, ‘ਜੇ ਦੇਸ਼ ਦੀ ਅਰਥ ਵਿਵਸਥਾ ਢਹਿ-ਢੇਰੀ ਹੋਈ ਤਾਂ ਪੂਰੀ ਦੁਨੀਆ ਸਾਡੇ ’ਤੇ ਹਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਲਈ ਦਬਾਅ ਬਣਾਏਗੀ। ਸਾਲ 1980 ਵਿਚ ਯੂੁਕਰੇਨ ਨਾਲ ਵੀ ਅਜਿਹਾ ਹੀ ਹੋਇਆ ਸੀ।’ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਨਾਸ਼ ਦੇ ਰਸਤੇ ’ਤੇ ਚੱਲ ਚੁੱਕਾ ਹੈ ਅਤੇ ਜਲਦ ਹੀ ਦੀਵਾਲੀਆ ਹੋ ਜਾਵੇਗਾ।

ਇੰਟਰਵਿਊ ’ਚ ਫੌਜ ’ਤੇ ਹਮਲਾ ਕਰਦੇ ਹੋਏ ਇਮਰਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਮਜ਼ੋਰ ਸੀ ਜਿਸ ਨੂੰ ਹਰ ਜਗ੍ਹਾ ਬਲੈਕਮੇਲ ਕੀਤਾ ਜਾਂਦਾ ਸੀ। ਸੱਤਾ ਦੀ ਤਾਕਤ ਉਨ੍ਹਾਂ ਕੋਲ ਨਹੀਂ ਸੀ। ਹਰ ਵਿਅਕਤੀ ਜਾਣਦਾ ਹੈ ਕਿ ਪਾਕਿਸਤਾਨ ’ਚ ਅਸਲੀ ਤਾਕਤ ਕਿੱਥੇ ਹੈ। ਦੁਸ਼ਮਣਾਂ ਤੋਂ ਦੇਸ਼ ਦੀ ਰੱਖਿਆ ਲਈ ਤਾਕਤਵਰ ਫੌਜ ਦੀ ਲੋੜ ਸੀ ਪਰ ਸ਼ਕਤੀਸ਼ਾਲੀ ਫੌਜ ਤੇ ਮਜ਼ਬੂਤ ਸਰਕਾਰ ’ਚ ਸੰਤੁਲਨ ਬਿਠਾਉਣ ਦੀ ਵੀ ਲੋੜ ਸੀ। ਜ਼ਿਕਰਯੋਗ ਹੈ ਕਿ ਇਮਰਾਨ ਸਾਲ 2018 ’ਚ ਪਾਕਿਸਤਾਨ ਦੀ ਸੱਤਾ ’ਚ ਆਏ ਸਨ ਅਤੇ ਅਪ੍ਰੈਲ ’ਚ ਉਨ੍ਹਾਂ ਨੂੰ ਬੇਭਰੋਸਗੀ ਮਤੇ ਜ਼ਰੀਏ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕੀਤਾ ਗਿਆ।

ਇਮਰਾਨ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ, ਜਿਸ ’ਚ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਇਸ ਤੋਂ ਬਾਅਦ ਉਹ ਆਮ ਚੋਣਾਂ ਦੀ ਮੰਗ ’ਚ ਅਗਲੀ ਰੈਲੀ ਦਾ ਐਲਾਨ ਕਰਨਗੇ। ਇਮਰਾਨ ਨੇ ਕਿਹਾ, ‘ਜੇ ਸੱਤਾ ਵਿਚ ਬੈਠੇ ਲੋਕ ਕਾਨੂੰਨੀ ਤਰੀਕੇ ਨਾਲ ਜਲਦ ਚੋਣਾਂ ਨਹੀਂ ਕਰਵਾਉਂਦੇ ਤਾਂ ਦੇਸ਼ ਗ੍ਰਹਿਯੁੱਧ ਦੀ ਦਿਸ਼ਾ ਵਿਚ ਵਧ ਜਾਵੇਗਾ।’

ਇਮਰਾਨ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਨਤਕ ਅਹੁਦਿਆਂ ਲਈ ਢੁੱਕਵੇਂ ਨਹੀਂ ਹਨ। ਫਿਲਹਾਲ ਤੁਰਕੀ ਦੀ ਯਾਤਰਾ ਕਰ ਰਹੇ ਸ਼ਾਹਬਾਜ਼ ਨੇ ਕਿਹਾ ਕਿ ਇਮਰਾਨ ਦੇਸ਼ ਦੇ ਖ਼ਿਲਾਫ਼ ਸ਼ਰੇ੍ਹਆਮ ਧਮਕੀ ਦੇ ਰਹੇ ਹਨ। ਉਨ੍ਹਾਂ ਟਵੀਟ ਕਰਕੇ ਇਮਰਾਨ ਨੂੰ ਚਿਤਾਵਨੀ ਦਿੰਦਿਆਂ ਕਿਹਾ, ‘ਰਾਜਨੀਤੀ ਕਰੋ, ਪਰ ਸੀਮਾ ਲੰਘਣ ਜਾਂ ਪਾਕਿਸਤਾਨ ਦੀ ਵੰਡ ਦੀ ਗੱਲ ਮਤ ਕਰੋ।’

Related posts

ਈਰਾਨ ਦੀ ਨਾਕਾਬੰਦੀ ਜਾਂ ਹੋਰ ਹਵਾਈ ਹਮਲੇ : ਕੀ ਹੈ ਅਮਰੀਕਾ ਦੀ ਅਗਲੀ ਰਣਨੀਤੀ ?

admin

ਈਰਾਨ ਕੋਲ ਸਿਰਫ਼ 22 ਦਿਨਾਂ ਦਾ ਤੇਲ ਭੰਡਾਰ ਹੈ ?

admin

ਦਿੱਲੀ ਤੋਂ ਸ਼ਿਮਲਾ ਤੱਕ ਮਾਰ ਕਰ ਸਕਦੀ ਪਾਕਿਸਤਾਨ ਦੀ ਫਤਿਹ 11 ਮਿਜ਼ਾਈਲ !

admin