International

ਅਮਰੀਕਾ ਦੇ ਓਕਲਾਹੋਮਾ ਸੂਬੇ ਦੇ ਟੁਲਸਾ ਸ਼ਹਿਰ ਦੇ ਸੇਂਟ ਫ੍ਰਾਂਸਿਸਕੋ ਹਸਪਤਾਲ ’ਚ ਹਮਲਾਵਰ ਨੇ ਵਰ੍ਹਾਈਆਂ ਗੋਲ਼ੀਆਂ , ਚਾਰ ਲੋਕਾਂ ਦੀ ਮੌਤ

ਓਕਲਾਹੋਮਾ – ਅਮਰੀਕਾ ’ਚ ਗੋਲ਼ੀਬਾਰੀ ਦਾ ਦੌਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸ ਵਾਰੀ ਓਕਲਾਹੋਮਾ ਸੂਬੇ ਦੇ ਟੁਲਸਾ ਸ਼ਹਿਰ ਦੇ ਸੇਂਟ ਫ੍ਰਾਂਸਿਸਕੋ ਹਸਪਤਾਲ ਦੀ ਇਕ ਇਮਾਰਤ ’ਚ ਬੁੱਧਵਾਰ ਨੂੰ ਇਕ ਹਮਲਾਵਰ ਨੇ ਗੋਲ਼ੀਆਂ ਵਰ੍ਹਾਈਆਂ। ਇਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਦਸ ਜ਼ਖਮੀ ਹੋ ਗਏ। ਹਮਲਾਵਰ ਦੀ ਵੀ ਮੌਤ ਹੋ ਗਈ। ਅਮਰੀਕਾ ’ਚ ਹਾਲੀਆ ਦਿਨਾਂ ’ਚ ਗੋਲ਼ੀਬਾਰੀ ਦੀ ਇਹ ਚੌਥੀ ਵੱਡੀ ਘਟਨਾ ਹੈ।

ਟੁਲਸਾ ਪੁਲਿਸ ਦੇ ਉਪ ਮੁਖੀ ਏਰਿਕ ਡਾਲਗੀਸ਼ ਨੇ ਹਮਲਾਵਰ ਸਮੇਤ ਪੰਜ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਮਲਾਵਰ ਨੂੰ ਗੋਲ਼ੀਬਾਰੀ ਦੌਰਾਨ ਉਸ ਦੀ ਹੀ ਬੰਦੂਕ ’ਚੋਂ ਗੋਲੀ ਲੱਗੀ। ਇਸ ਘਟਨਾ ਦੇ ਬਾਅਦ ਇਮਾਰਤ ਨੂੰ ਬੰਦ ਕਰਵਾ ਦਿੱਤਾ ਗਿਆਹੈ। ਇਸ ਤੋਂ ਪਹਿਲਾਂ ਪਿਛਲੇ ਐਤਵਾਰ ਨੂੰ ਓਕਲਾਹੋਮਾ ’ਚ ਇਕ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਹੋਈ ਸੀ। ਇਸ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ ਸੀ ਤੇ ਸੱਤ ਲੋਕ ਜ਼ਖਮੀ ਹੋ ਗਏ ਸਨ। ਜਦਕਿ 24 ਮਈ ਨੂੰ ਟੈਕਸਾਸ ਸੂਬੇ ਦੇ ਉਵਾਲਡੇ ਸ਼ਹਿਰ ਦੇ ਇਕ ਪ੍ਰਾਇਮਰੀ ਸਕੂਲ ’ਚ ਇਕ ਹਮਲਾਵਰ ਨੇ ਤਾਬੜਤੋੜ ਗੋਲ਼ੀਆਂ ਚਲਾਈਆਂ ਸਨ। ਇਸ ਵਿਚ 19 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ ਸੀ।

Related posts

ਭਾਰਤ ਨਾਲ ਅਮਰੀਕਾ ਦੀ ਭਾਈਵਾਲੀ ਨੂੰ ਮਹੱਤਵਪੂਰਨ ਮੰਨਦੇ ਹਨ ਬਾਇਡਨ : ਵ੍ਹਾਈਟ ਹਾਊਸ

Bunty

ਬਿ੍ਰਟੇਨ ’ਚ ਡਾਕਟਰ ਨੇ ਮਾਂ ਦੇ ਪ੍ਰੇਮੀ ਨੂੰ ਬੂਸਟਰ ਡੋਜ਼ ਦੇ ਬਹਾਨੇ ਲਾਇਆ ਜ਼ਹਿਰ ਦਾ ਟੀਕਾ

Bunty

ਅਮਰੀਕਾ ‘ਚ ਇਕ ਵਾਰ ਫਿਰ ਗੋਲੀਬਾਰੀ ਦੀ ਵਾਪਰੀ ਘਟਨਾ, ਇਕ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ, ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ

Bunty