International

ਜੰਗ ਦੀ ਸਥਿਤੀ ’ਚ ਉੱਤਰੀ ਕੋਰੀਆ ਤੇ ਰੂਸ ਕਰਨਗੇ ਇਕ-ਦੂਜੇ ਦੀ ਤੁਰੰਤ ਮਦਦ

ਸਿਓਲ – ਰੂਸ ਅਤੇ ਉੱਤਰੀ ਕੋਰੀਆ ਦੇ ਨੇਤਾਵਾਂ ਵਿਚਾਲੇ ਹੋਏ ਨਵੇਂ ਸਮਝੌਤੇ ਤਹਿਤ ਦੋਵੇਂ ਦੇਸ਼ ਹਮਲੇ ਦੀ ਸਥਿਤੀ ’ਚ ਇਕ-ਦੂਜੇ ਨੂੰ ਤੁਰੰਤ ਫੌਜੀ ਸਹਾਇਤਾ ਪ੍ਰਦਾਨ ਕਰਨ ਲਈ ਸਾਰੇ ਸਾਧਨਾਂ ਦੀ ਵਰਤੋਂ ਕਰਨਗੇ। ਦੇਸ਼ ਦੇ ਨੇਤਾ ਕਿਮ ਜੋਂਗ ਉਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਬੁੱਧਵਾਰ ਨੂੰ ਹੋਏ ਵਿਆਪਕ ਰਣਨੀਤਕ ਸਾਂਝੇਦਾਰੀ ਸਮਝੌਤੇ ਵਿੱਚ ਇਹ ਮੱਦ ਦਰਜ ਹੈ। ਸਮਝੌਤੇ ਦੀ ਧਾਰਾ 4 ਅਨੁਸਾਰ ਜੇ ਦੋਵਾਂ ਵਿਚੋਂ ਕਿਸੇ ਵੀ ਦੇਸ਼ ’ਤੇ ਹਮਲਾ ਹੁੰਦਾ ਹੈ ਜਾਂ ਯੁੱਧ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਦੂਜੇ ਦੇਸ਼ ਨੂੰ ਬਿਨਾਂ ਕਿਸੇ ਦੇਰੀ ਦੇ ਫੌਜੀ ਅਤੇ ਹੋਰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨੀ ਪਵੇਗੀ।
ਇਸ ਸਮਝੌਤੇ ਨੂੰ ਠੰਢੀ ਜੰਗ ਦੀ ਸਮਾਪਤੀ ਤੋਂ ਬਾਅਦ ਮਾਸਕੋ ਅਤੇ ਪਿਓਂਗਯਾਂਗ ਵਿਚਾਲੇ ਸਭ ਤੋਂ ਸ਼ਕਤੀਸ਼ਾਲੀ ਸਮਝੌਤਾ ਮੰਨਿਆ ਜਾ ਰਿਹਾ ਹੈ।

Related posts

ਅਮਰੀਕਾ ’ਚ ਫ਼ਲਸਤੀਨੀ ਸਮਰਥਕਾਂ ਨੇ ਹਵਾਈ ਅੱਡਿਆਂ ਵੱਲ ਜਾਣ ਵਾਲੇ ਕੌਮੀ ਮਾਰਗ ਕੀਤੇ ਜਾਮ

Bunty

“ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਜੀ ਕਸਤਨੇਦਲੋ(ਬਰੇਸ਼ੀਆ) ਵਿਖੇ  10 ਅਪ੍ਰੈਲ ਨੂੰ ਸਜਾਇਆ ਜਾਵੇਗਾ ਵਿਸ਼ਾਲ ਨਗਰ ਕੀਰਤਨ”

Bunty

ਟੀਕਾ ਨਾ ਲਗਵਾਉਣ ਵਾਲਿਆਂ ਲਈ ਜ਼ਿਆਦਾ ਘਾਤਕ ਹੋ ਸਕਦੈ ਕੋਰੋਨਾ, 11 ਗੁਣਾ ਜ਼ਿਆਦਾ ਹੋ ਸਕਦੈ ਮੌਤ ਦਾ ਖ਼ਤਰਾ

Bunty