India

ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰਾਂਗੇ: ਰਾਜੀਵ ਕੁਮਾਰ

ਨਵੀਂ ਦਿੱਲੀ – ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ’ਚ ਲੋਕ ਸਭਾ ਚੋਣਾਂ ’ਚ ਵੋਟਿੰਗ ਫ਼ੀਸਦੀ ਨਾਲ ਉਤਸ਼ਾਹਿਤ ਚੋਣ ਕਮਿਸ਼ਨ ਬਹੁਤ ਜਲਦ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਆਪਣੀ ਸਰਕਾਰ ਪਾਉਣ ਦੇ ਹੱਕਦਾਰ ਹਨ। ਜੰਮੂ -ਕਸ਼ਮੀਰ ਦੀਆਂ ਵੱਖ-ਵੱਖ ਸੀਟਾਂ ’ਤੇ ਵੋਟ ਫ਼ੀਸਦੀ ਅਤੇ ਵਿਧਾਨ ਸਭਾ ਚੋਣਾਂ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕੁਮਾਰ ਨੇ ਕਿਹਾ ਕਿ ਸੰਸਦੀ ਚੋਣਾਂ ’ਚ ਲੋਕਾਂ ਦੀ ਹਿੱਸੇਦਾਰੀ ਤੋਂ ਚੋਣ ਕਮਿਸ਼ਨ ਬਹੁਤ ਉਤਸ਼ਾਹਤ ਹੈ। ਉਨ੍ਹਾਂ ਕਿਹਾ, ‘‘ਲੋਕ- ਨੌਜਵਾਨ, ਔਰਤਾਂ ਖੁਸ਼ੀ-ਖੁਸ਼ੀ ਵੱਡੀ ਗਿਣਤੀ ’ਚ (ਵੋਟਿੰਗ ਲਈ) ਨਿਕਲ ਰਹੇ ਹਨ। ਲੋਕਤੰਤਰ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋ ਰਹੀਆਂ ਹਨ, ਲੋਕ ਹਿੱਸਾ ਲੈ ਰਹੇ ਹਨ।’’ ਮੁੱਖ ਚੋਣ ਕਮਿਸ਼ਨ ਨੇ ਕਿਹਾ,‘‘ਉਹ ਆਪਣੀ ਸਰਕਾਰ ਪਾਉਣ ਦੇ ਹੱਕਦਾਰ ਹਨ। ਅਸੀਂ ਬਹੁਤ ਜਲਦ ਹੀ ਉਹ ਪ੍ਰਕਿਰਿਆ ਸ਼ੁਰੂ ਕਰਾਂਗੇ, ਅਜਿਹਾ ਕਰਨ ਲਈ ਬਹੁਤ ਉਤਸ਼ਾਹਤ ਹਾਂ।’’ ਮਾਰਚ ’ਚ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ, ਕੁਮਾਰ ਨੇ ਕਿਹਾ ਸੀ ਕਿ ਵਿਧਾਨ ਸਭਾ ਅਤੇ ਸੰਸਦੀ ਚੋਣਾਂ ਇਕੱਠੇ ਕਰਵਾਉਣਾ ਸਾਜੋ-ਸਾਮਾਨ ਅਤੇ ਸੁਰੱਖਿਆ ਕਾਰਨਾਂ ਕਰ ਕੇ ਵਿਹਾਰਕ ਨਹੀਂ ਹੈ।

Related posts

ਹਾਰਦਿਕ ਪਟੇਲ 2 ਜੂਨ ਨੂੰ ਭਾਜਪਾ ‘ਚ ਹੋਣਗੇ ਸ਼ਾਮਲ, ਹਾਲ ਹੀ ‘ਚ ਕਾਂਗਰਸ ਤੋਂ ਦਿੱਤਾ ਸੀ ਅਸਤੀਫਾ

Bunty

ਕੇਂਦਰ ਵੱਲੋਂ 156 ਦਵਾਈਆਂ ’ਤੇ ਪਾਬੰਦੀ!

Bunty

ਜੰਮੂ ਕਸ਼ਮੀਰ ‘ਚ ਰਾਸ਼ਟਰੀ ਬਾਲਿਕਾ ਦਿਵਸ ’ਤੇ ਔਰਤਾਂ ਨੂੰ ਮਿਲਿਆ ਤੋਹਫਾ

Bunty