International

ਟਰਨਰ ਇਨਾਮ ਲਈ ਚੁਣੀ ਗਈ ਜਸਲੀਨ ਕੌਰ ਦੀਆਂ ਕਲਾਕ੍ਰਿਤੀਆਂ ਪ੍ਰਦਰਸ਼ਿਤ

ਲੰਡਨ – ਗਲਾਸਗੋ ਦੀ ਜੰਮਪਲ ਕਲਾਕਾਰ ਜਸਲੀਨ ਕੌਰ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਬੁੱਧਵਾਰ ਨੂੰ ਲੰਡਨ ਦੇ ਮਸ਼ਹੂਰ ਆਰਟ ਮਿਊਜ਼ੀਅਮ ‘ਟੇਟ ਬਿ੍ਰਟੇਨ’ ਵਿੱਚ ਆਮ ਲੋਕਾਂ ਲਈ ਖੁੱਲ੍ਹ ਗਈ। ਜਸਲੀਨ ਕੌਰ ਦੀਆਂ ਕਲਾਕ੍ਰਿਤੀਆਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਵਿੱਚ ਉਸਦੇ ਜੀਵਨ ਤੋਂ ਪ੍ਰੇਰਿਤ ਹਨ ਅਤੇ ਇਸ ਨੂੰ ਵੱਕਾਰੀ ਟਰਨਰ ਇਨਾਮ (“urner Pri੍ਰe) ਲਈ ਚੁਣਿਆ ਗਿਆ ਹੈ। ਲੰਡਨ ਵਿੱਚ ਰਹਿ ਰਹੀ ਕੌਰ ਨੇ ਇਕੱਠੀਆਂ ਕੀਤੀਆਂ ਅਤੇ ਦੁਬਾਰਾ ਤਿਆਰ ਕੀਤੀਆਂ ਵਸਤੂਆਂ ਤੋਂ ਆਪਣੀਆਂ ਕਲਾਕ੍ਰਿਤੀਆਂ ਬਣਾਈਆਂ ਹਨ। ਅਪ੍ਰੈਲ ਵਿੱਚ ਕੌਰ ਅਤੇ ਬਿ੍ਰਟੇਨ ਤਿੰਨ ਹੋਰ ਕਲਾਕਾਰਾਂ ਨੂੰ ਪੁਰਸਕਾਰ ਲਈ ਫਾਈਨਲਿਸਟ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਅਵਾਰਡ ਦੇ ਜੇਤੂ ਨੂੰ 25,000 ਪੌਂਡ ਪ੍ਰਾਪਤ ਹੋਣਗੇ ਜਦੋਂ ਕਿ ਨਾਮਜ਼ਦ ਕਲਾਕਾਰਾਂ ਵਿੱਚੋਂ ਹਰੇਕ ਨੂੰ 10,000 ਪੌਂਡ ਦਿੱਤੇ ਜਾਣਗੇ। ਇਨਾਮ ਦੇ ਜੇਤੂ ਦਾ ਐਲਾਨ 3 ਦਸੰਬਰ ਨੂੰ ਟੈਟ ਬਿ੍ਰਟੇਨ ਵਿਖੇ ਇੱਕ ਸਮਾਰੋਹ ਵਿੱਚ ਕੀਤਾ ਜਾਵੇਗਾ, ਜਦੋਂ ਕਿ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਫਰਵਰੀ 2025 ਦੇ ਮੱਧ ਤੱਕ ਟੇਮਜ਼ ਨਦੀ ਦੇ ਕਿਨਾਰੇ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗੀ। ਟੇਟ ਬਿ੍ਰਟੇਨ ਦੇ ਅਜਾਇਬ ਘਰ ਵਿੱਚ ਖੁਲ੍ਹੀ ਇਸ ਪ੍ਰਦਰਸ਼ਨੀ ਦੇ ਪ੍ਰਬੰਧਕਾਂ ਵਿੱਚੋਂ ਇੱਕ ਲਿੰਸੀ ਯੰਗ ਨੇ ਕਿਹਾ, “ਜਸਲੀਨ ਨੇ ਗਹਿਣੇ ਬਣਾਉਣ ਅਤੇ ਫਿਰ ਕਲਾ ਦਾ ਅਧਿਐਨ ਕੀਤਾ… ਉਸ ਦੀ ਦਿਲਚਸਪੀ ਅਜਿਹੀਆਂ ਕਲਾਕ੍ਰਿਤੀਆਂ ਬਣਾਉਣ ਵਿਚ ਹੈ ਜੋ ਕੁਝ ਕਹਿ ਸਕਦੀਆਂ ਹਨ।

Related posts

ਰਾਸ਼ਟਰਪਤੀ ਮੁਰਮੂ ਨੇ ਮੌਰੀਟਾਨੀਆ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

Bunty

ਇਜ਼ਰਾਈਲ ਨੇ ਹਿਜ਼ਬੁੱਲਾ ਦੇ 12 ਹਜ਼ਾਰ 500 ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ

Bunty

ਇਜ਼ਰਾਇਲੀ ਟੈਂਕਾਂ ਤੇ ਪੈਦਲ ਸੈਨਾ ਨੇ ਗਾਜ਼ਾ ’ਚ ਕੀਤੀ ‘ਸਰਜੀਕਲ ਸਟ੍ਰਾਈਕ’

Bunty