India

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਤੇ ਪ੍ਰਧਾਨ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ

ਪਟਨਾ ਸਿਟੀ – ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੂੰ ਵਾਈ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਸ ਦੀ ਜਾਣਕਾਰੀ ਐਤਵਾਰ ਨੂੰ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਤੇ ਗੁਰਦੁਆਰੇ ਦੇ ਸੁਪਰਡੈਂਟ ਦਲਜੀਤ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਗ੍ਰਹਿ ਮੰਤਰਾਲੇ ਦੀ ਚਿੱਠੀ ਮਿਲੀ ਹੈ। ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ’ਚ 11 ਸੁਰੱਖਿਆ ਮੁਲਾਜ਼ਮ ਸ਼ਾਮਲ ਹੁੰਦੇ ਹਨ। ਇਸ ਸੁਰੱਖਿਆ ਵਿਵਸਥਾ ’ਚ ਇਕ ਜਾਂ ਦੋ ਕਮਾਂਡੋ ਤੇ ਦੋ ਨਿੱਜੀ ਸੁਰੱਖਿਆ ਅਧਿਕਾਰੀ ਯਾਨੀ ਪੀਐੱਸਓ ਵੀ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਜਥੇਦਾਰ ਤੇ ਪ੍ਰਧਾਨ ਨੂੰ ਵਾਈ ਪਲੱਸ ਸੁਰੱਖਿਆ ਯਕੀਨੀ ਬਣਾਉਣ ਲਈ ਸੋਮਵਾਰ ਨੂੰ ਤਖ਼ਤ ਸਾਹਿਬ ’ਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਬੈਠਕ ਹੋਵੇਗੀ। ਇਸ ’ਚ ਜ਼ਿਲ੍ਹਾ ਅਧਿਕਾਰੀ, ਸੀਨੀਅਰ ਪੁਲਿਸ ਸੁਪਰਡੈਂਟ, ਕਮਾਂਡਿੰਗ ਅਫਸਰ ਸਣੇ ਹੋਰ ਅਧਿਕਾਰੀ ਸ਼ਾਮਲ ਹੋਣਗੇ। ਤਖ਼ਤ ਸਾਹਿਬ ਨਾਲ ਜੁਡ਼ੇ ਲੋਕਾਂ ਦੀ ਮੰਨੀਏ ਤਾਂ ਦੁਨੀਆ ਦਾ ਦੂਜਾ ਤਖ਼ਤ ਹੋਣ ਕਾਰਨ ਜਥੇਦਾਰ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਵੱਡਾ ਹੁੰਦਾ ਹੈ। ਅਹੁਦੇ ਦੀ ਮਾਣ-ਮਰਿਆਦਾ ਨਾਲ ਪ੍ਰਬੰਧਕ ਕਮੇਟੀ ’ਚ ਗੁੱਟਬਾਜ਼ੀ ਤੇ ਹੈੱਡ ਗ੍ਰੰਥੀ ਭਾਈ ਰਾਜਿੰਦਰ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਤੋਂ ਬਾਅਦ ਬਦਲੀ ਸਥਿਤੀ ਨਾਲ ਵਾਈ ਪਲੱਸ ਸੁਰੱਖਿਆ ਵਿਵਸਥਾ ਨੂੰ ਜੋਡ਼ ਕੇ ਦੇਖਿਆ ਜਾ ਰਿਹਾ ਹੈ।

Related posts

ਮਨੀਸ਼ ਸਿਸੋਦੀਆ ਦੇ ਦੋਸ਼ਾਂ ‘ਤੇ ਭਾਜਪਾ ਦਾ ਪਲਟਵਾਰ, ਗੌਰਵ ਭਾਟੀਆ ਨੇ ਕਿਹਾ- ਭ੍ਰਿਸ਼ਟਾਚਾਰ ਦਾ ਰਿਕਾਰਡ ਬਣਾ ਰਹੀ ਹੈ AAP’

Bunty

ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਸਣੇ ਕੁੱਲ 15 ਅਕਾਲੀ ਆਗੂ ਪੁਲਿਸ ਨੇ ਕੀਤੇ ਗਿ੍ਰਫਤਾਰ

Bunty

ਸਾਈਬਰ ਠੱਗਾਂ ਨੇ ਜ਼ਿਲ੍ਹਾ ਜੱਜ ਨਾਲ ਮਾਰੀ ਠੱਗੀ, ਖਾਤੇ ‘ਚੋਂ ਉਡਾਏ ਡੇਢ ਲੱਖ ਰੁਪਏ

Bunty