India

ਦਿੱਲੀ ਜਲ ਸੰਕਟ ਦਾ ਮਾਮਲਾ ਗ਼ਲਤ ਬਿਆਨਬਾਜ਼ੀ ਲਈ ਹਿਮਾਚਲ ਸਰਕਾਰ ਨੂੰ ਸੁਪਰੀਮ ਕੋਰਟ ਨੇ ਲਗਾਈ ਫਟਕਾਰ

ਨਵੀਂ ਦਿੱਲੀ – ਦਿੱਲੀ ਵਿੱਚ ਪਾਣੀ ਦਾ ਸੰਕਟ ਵਧਦਾ ਜਾ ਰਿਹਾ ਹੈ। ਦਿੱਲੀ ਦੇ ਲੋਕ ਭਿਆਨਕ ਗਰਮੀ ਵਿੱਚ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ। ਸਰਕਾਰ ਟੈਂਕਰਾਂ ਰਾਹੀਂ ਲੋਕਾਂ ਨੂੰ ਪਾਣੀ ਮੁਹੱਈਆ ਕਰਵਾ ਰਹੀ ਹੈ।
ਹੁਣ ਪਾਣੀ ਦੇ ਸੰਕਟ ਦਾ ਮੁੱਦਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ ਅਤੇ ਵੀਰਵਾਰ ਨੂੰ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਅਦਾਲਤ ਨੇ ਹਿਮਾਚਲ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ।ਸੁਪਰੀਮ ਕੋਰਟ ਨੇ ਹਿਮਾਚਲ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਇਸ ਬੇਹੱਦ ਸੰਵੇਦਨਸ਼ੀਲ ਮਾਮਲੇ ’ਚ ਅਦਾਲਤ ’ਚ ਗਲਤ ਜਵਾਬ ਕਿਵੇਂ ਦਿੱਤਾ। ਅਦਾਲਤ ਨੇ ਕਿਹਾ ਕਿ 137 ਕਿਊਸਿਕ ਵਾਧੂ ਪਾਣੀ ਦੀ ਗੱਲ ਜੋ ਕਹੀ ਉਹ ਗਲਤ ਹੈ। ਜਵਾਬ ਵਿੱਚ ਹਿਮਾਚਲ ਸਰਕਾਰ ਨੇ ਕਿਹਾ ਕਿ ਉਹ ਮੁਆਫ਼ੀ ਮੰਗਦੇ ਹਨ, ਉਹ ਹਲਫ਼ਨਾਮਾ ਦਾਇਰ ਕਰਕੇ ਆਪਣਾ ਜਵਾਬ ਰਿਕਾਰਡ ’ਚੋਂ ਵਾਪਸ ਲੈ ਲੈਣਗੇ।
ਅਦਾਲਤ ਨੇ ਗਲਤ ਜਵਾਬ ਦੇਣ ’ਤੇ ਹਿਮਾਚਲ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਜੇਕਰ ਤੁਸੀਂ ਇੰਨੇ ਸੰਵੇਦਨਸ਼ੀਲ ਮਾਮਲੇ ’ਚ ਗਲਤ ਜਵਾਬ ਦਿੱਤਾ ਹੈ ਤਾਂ ਤੁਹਾਡੇ ਖਿਲਾਫ ਅਦਾਲਤ ਦੀ ਮਾਣਹਾਨੀ ਦਾ ਮਾਮਲਾ ਕਿਉਂ ਨਾ ਚਲਾਇਆ ਜਾਵੇ। ਇਸ ਦੇ ਨਾਲ ਹੀ ਹਿਮਾਚਲ ਸਰਕਾਰ ਨੇ ਕਿਹਾ ਹੈ ਕਿ ਸਾਡੀ ਨੀਅਤ ਸੀ, ਹਾਲਾਂਕਿ ਜੋ ਜਵਾਬ ਦਾਇਰ ਕੀਤਾ ਗਿਆ ਹੈ, ਉਸ ਵਿਚ ਕੁਝ ਕਮੀਆਂ ਹਨ, ਇਨ੍ਹਾਂ ਨੂੰ ਸੁਧਾਰਿਆ ਜਾਵੇਗਾ ਅਤੇ ਅਦਾਲਤ ਵਿਚ ਰਿਕਾਰਡ ਪੇਸ਼ ਕੀਤਾ ਜਾਵੇਗਾ।
ਹਿਮਾਚਲ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਅਸੀਂ ਆਪਣਾ ਹਲਫ਼ਨਾਮਾ ਵਾਪਸ ਲੈ ਰਹੇ ਹਾਂ ਅਤੇ ਇਸ ਦੀ ਥਾਂ ਨਵਾਂ ਹਲਫ਼ਨਾਮਾ ਦਾਖ਼ਲ ਕਰਾਂਗੇ।
ਅਦਾਲਤ ਨੇ ਹਿਮਾਚਲ ਪ੍ਰਦੇਸ਼ ਸਰਕਾਰ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਯਮੁਨਾ ਬੋਰਡ ਦੇ ਸਾਹਮਣੇ ਜਾ ਕੇ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਹਨ।

Related posts

ਭਾਰਤ ‘ਚ ਰਹਿ ਰਹੀ ਔਰਤ ਦੇ ਨਾਂ ਤਾਲਿਬਾਨ ਦੇ 6 ਡੈੱਥ ਵਾਰੰਟ ਜਾਰੀ

Bunty

ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ ਦੀ ਰਿਪੋਰਟ ’ਚ ਖ਼ੁਲਾਸਾ 151 ਸਾਂਸਦਾਂ-ਵਿਧਾਇਕਾਂ ’ਤੇ ਔਰਤਾਂ ਵਿਰੁੱਧ ਅਪਰਾਧਿਕ ਮਾਮਲੇ, 16 ’ਤੇ ਰੇਪ ਦਾ ਦੋਸ਼

Bunty

113 ਕਰੋੜ ਤੋਂ ਪਾਰ ਪਹੁੰਚਿਆ ਕੋਰੋਨਾ ਦਾ ਟੀਕਾਕਰਨ

Bunty