India

ਦੁਸਹਿਰੇ ਮੌਕੇ ਰੱਖਿਆ ਮੰਤਰੀ ਵੱਲੋਂ ਸ਼ਸਤਰ ਪੂਜਾ ਹਥਿਆਰਾਂ ਦੀ ਲੋੜ ਪੈਣ ’ਤੇ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ : ਰਾਜਨਾਥ ਸਿੰਘ

ਕੋਲਕਾਤਾ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਭਾਰਤ ਨੇ ਕਦੇ ਵੀ ਨਫ਼ਰਤ ਜਾਂ ਦੁਸ਼ਮਣੀ ਕਾਰਨ ਕਿਸੇ ਦੇਸ਼ ’ਤੇ ਹਮਲਾ ਨਹੀਂ ਕੀਤਾ ਪਰ ਜੇਕਰ ਉਸ ਦੇ ਹਿੱਤਾਂ ਨੂੰ ਖਤਰਾ ਹੁੰਦਾ ਹੈ ਤਾਂ ਦੇਸ਼ ਵੱਡੇ ਕਦਮ ਚੁੱਕਣ ਤੋਂ ਨਹੀਂ ਝਿਜਕੇਗਾ।
ਵਿਜੇ ਦਸ਼ਮੀ ਦੇ ਮੌਕੇ ’ਤੇ, ਰਖਿਆ ਮੰਤਰੀ ਨੇ ਪਛਮੀ ਬੰਗਾਲ ਦੇ ਸੁਕਨਾ ਮਿਲਟਰੀ ਸਟੇਸ਼ਨ ’ਤੇ ‘ਸ਼ਸਤਰ ਪੂਜਾ’ ਕੀਤੀ ਅਤੇ ਕਿਹਾ ਕਿ ਇਹ ਰਸਮ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋੜ ਪੈਣ ’ਤੇ ਹਥਿਆਰਾਂ ਅਤੇ ਉਪਕਰਣਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ।
ਸੁਕਨਾ ’ਚ ਸਥਿਤ 33 ਕੋਰ ਨੂੰ ਤਿ੍ਰਸ਼ਕਤੀ ਕੋਰ ਵਜੋਂ ਜਾਣਿਆ ਜਾਂਦਾ ਹੈ। ਇਹ ਸਿੱਕਮ ਸੈਕਟਰ ’ਚ ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ।ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿਚ ਰਾਜਨਾਥ ਸਿੰਘ ਦੇ ਹਵਾਲੇ ਨਾਲ ਕਿਹਾ, ‘‘ਭਾਰਤ ਨੇ ਕਦੇ ਵੀ ਕਿਸੇ ਦੇਸ਼ ’ਤੇ ਨਫ਼ਰਤ ਜਾਂ ਮਾੜੇ ਇਰਾਦਿਆਂ ਨਾਲ ਹਮਲਾ ਨਹੀਂ ਕੀਤਾ। ਅਸੀਂ ਉਦੋਂ ਹੀ ਲੜਦੇ ਹਾਂ ਜਦੋਂ ਕੋਈ ਸਾਡੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਅਪਮਾਨ ਕਰਦਾ ਹੈ ਜਾਂ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਧਰਮ, ਸੱਚਾਈ ਅਤੇ ਮਨੁੱਖੀ ਕਦਰਾਂ ਕੀਮਤਾਂ ਵਿਰੁਧ ਜੰਗ ਛੇੜੀ ਜਾਂਦੀ ਹੈ। ਅਸੀਂ ਇਸ ਵਿਰਾਸਤ ਨੂੰ ਸੁਰੱਖਿਅਤ
ਰਖਣਾ ਜਾਰੀ ਰੱਖਾਂਗੇ।’’ਉਨ੍ਹਾਂ ਕਿਹਾ, ‘‘ਜੇਕਰ ਸਾਡੇ ਹਿੱਤਾਂ ਨੂੰ ਖਤਰਾ ਹੈ ਤਾਂ ਅਸੀਂ ਸਖਤ ਕਦਮ ਚੁੱਕਣ ਤੋਂ ਨਹੀਂ ਝਿਜਕਾਂਗੇ। ਸ਼ਸਤਰ ਪੂਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋੜ ਪੈਣ ’ਤੇ ਹਥਿਆਰਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ।’’

Related posts

ਭਾਰਤ ਵਲੋਂ ਮੱਧ ਪੂਰਬ ‘ਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਯਤਨ ਜਾਰੀ

admin

ਭਾਰਤ ਦੇ 116 ਸ਼ਹਿਰਾਂ ਵਿੱਚ 10 ਹਜ਼ਾਰ ਇਲੈਕਟ੍ਰਿਕ ਬੱਸਾਂ ਦੌੜਨਗੀਆਂ

admin

ਭਾਰਤ ਕੋਲ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਤੇਲ ਦੇ ਕਾਫ਼ੀ ਭੰਡਾਰ

admin