Punjab

“ਦੇਸ਼ ਅਸਾਡਾ ਕਿਥੋਂ ਕਿਥੇ ਪਹੁੰਚ ਗਿਆ” ਵਿਸ਼ੇ ‘ਤੇ ਸੈਮੀਨਾਰ 24 ਮਈ ਨੂੰ

ਮੀਟਿੰਗ ਵਿੱਚ ਸ਼ਾਮਲ ਡਾ. ਲਖਵਿੰਦਰ ਸਿੰਘ ਜੌਹਲ, ਸਤਨਾਮ ਸਿੰਘ ਮਾਣਕ, ਪ੍ਰਿੰ. ਗੁਰਮੀਤ ਸਿੰਘ ਪਲਾਹੀ, ਰਵਿੰਦਰ ਚੋਟ।

ਫਗਵਾੜਾ – ਦੇਸ਼ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੰਜਾਬ ਚੇਤਨਾ ਮੰਚ ਵੱਲੋਂ “ਦੇਸ਼ ਅਸਾਡਾ ਕਿਥੋਂ ਕਿਥੇ ਪਹੁੰਚ ਗਿਆ” ਵਿਸ਼ੇ ‘ਤੇ ਇੱਕ ਮਹੱਤਵਪੂਰਨ ਸੈਮੀਨਾਰ 24 ਮਈ 2025 ਨੂੰ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਕਰਵਾਉਣ ਦਾ ਫ਼ੈਸਲਾ ਮੰਚ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਮੰਚ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਵਿੱਚ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਜੱਥੇਬੰਦਕ ਸਕੱਤਰ ਗੁਰਮੀਤ ਸਿੰਘ ਪਲਾਹੀ, ਸਕੱਤਰ ਦੁਆਬਾ ਜ਼ੋਨ ਰਵਿੰਦਰ ਚੋਟ ਸ਼ਾਮਲ ਹੋਏ। ਇਹ ਸੈਮੀਨਾਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਹੋਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਕੀਤਾ ਜਾਏਗਾ ਅਤੇ ਪ੍ਰਸਿੱਧ ਚਿੰਤਕ ਆਸ਼ੂਤੋਸ਼ ਦਿੱਲੀ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਚਿੰਤਕ ਕਾਹਨ ਸਿੰਘ ਪੰਨੂ, ਡਾ. ਸੁੱਚਾ ਸਿੰਘ ਗਿੱਲ, ਡਾ. ਰਣਜੀਤ ਸਿੰਘ ਘੁੰਮਣ, ਮੰਗਤ ਰਾਮ ਪਾਸਲਾ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਸੱਦਿਆ ਗਿਆ ਹੈ। ਉਪਰੋਕਤ ਵਿਸ਼ੇ ‘ਤੇ ਪ੍ਰਸਿੱਧ ਪੱਤਰਕਾਰ ਸਤਨਾਮ ਸਿੰਘ ਮਾਣਕ ਕੁੰਜੀਵਤ ਭਾਸ਼ਨ ਨਾਲ ਸੈਮੀਨਾਰ ਦਾ ਆਰੰਭ ਕਰਨਗੇ।

Related posts

7 ਫਰਵਰੀ ਨੂੰ ਰਿਲੀਜ਼ ਹੋਵੇਗੀ ਦਿਲਜੀਤ ਦੀ ਫਿਲਮ ‘ਪੰਜਾਬ 95’ !

admin

ਫ੍ਰੀ ਸ਼ੂਗਰ ਅਤੇ ਜਨਰਲ ਹੈਲਥ ਕੈਂਪ ਲਗਾਇਆ ਗਿਆ !

admin

2364 ਈਟੀਟੀ ਅਧਿਆਪਕਾਂ ਨੂੰ ਫੌਰੀ ਸਟੇਸ਼ਨ ਚੋਣ ਕਰਵਾਉਣ ਦੀ ਮੰਗ 

admin