Punjab

ਦੋ ਵਾਰ ਦੇ ਕੌਂਸਲਰ ਬੀਬੀ ਸੁਰਜੀਤ ਕੌਰ ਜਲੰਧਰ ਪੱਛਮੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ

ਚੰਡੀਗੜ੍ਹ –  ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦੋ ਵਾਰ ਦੇ ਕੌਂਸਲਰ ਬੀਬੀ ਸੁਰਜੀਤ ਕੌਰ ਪਤਨੀ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਨੂੰ ਜਲੰਧਰ ਪੱਛਮੀ (ਰਾਖਵਾਂ) ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਐਲਾਨਿਆ ਹੈ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸ ਸਬੰਧੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਉਮੀਦਵਾਰ ਦਾ ਫੈਸਲਾ ਕਰਨ ਲਈ ਬਣਾਈ ਚਾਰ ਮੈਂਬਰੀ ਕਮੇਟੀ ਵੱਲੋਂ ਲਿਆ ਗਿਆ ਹੈ। ਕਮੇਟੀ ਦੇ ਹੋਰ ਮੈਂਬਰਾਂ ਵਿਚ ਗੁਰਪ੍ਰਤਾਪ ਸਿੰਘ ਵਡਾਲਾ, ਡਾ. ਸੁਖਵਿੰਦਰ ਸੁੱਖੀ ਅਤੇ ਮਹਿੰਦਰ ਸਿੰਘ ਕੇਪੀ ਸ਼ਾਮਲ ਹਨ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਬੀ ਜਗੀਰ ਕੌਰ ਪੰਥਕ ਪਿਛੋਕੜ ਤੋਂ ਹਨ ਤੇ ਉਹਨਾਂ ਦੇ ਮਰਹੂਮ ਪਤੀ ਜਥੇਦਾਰ ਪ੍ਰੀਤਮ ਸਿੰਘ ਵੀ ਇਕ ਵਾਰ ਕੌਂਸਲਰ ਰਹੇ ਹਨ। ਉਹਨਾਂ ਕਿਹਾ ਕਿ ਸੁਰਜੀਤ ਕੌਰ ਵੀ ਆਪਣੇ ਸਮਾਜ ਸੇਵੀ ਕੰਮਾਂ ਵਾਸਤੇ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਲੰਧਰ ਪੱਛਮੀ ਹਲਕੇ ਤੋਂ ਲੋਕ ਪਾਰਟੀ ਦੀ ਮਿਹਨਤੀ ਆਗੂ ਦੀ ਹਮਾਇਤ ਕਰਨਗੇ।

Related posts

ਗੈਂਗਸਟਰਾਂ ਅਤੇ ਨਸ਼ਿਆਂ ਵਿਰੁੱਧ ਜੰਗ: ਡੀਜੀਪੀ ਵੱਲੋਂ ਸੀਪੀਜ਼/ਐਸਐਸਪੀਜ਼ ਨੂੰ ਕੁੱਲ ਪੁਲਿਸ ਫੋਰਸ ‘ਚੋਂ 50 ਫੀਸਦ ਕਰਮਚਾਰੀ ਥਾਣਿਆਂ ਵਿੱਚ ਤਾਇਨਾਤ ਕਰਨ ਦੇ ਹੁਕਮ 

Bunty

ਸੇਵਾ ਸੰਕਲਪ ਅਭਿਆਨ ਦੇ ਤਹਿਤ ਆਂਗਨ ਮਿਲਣ ਪ੍ਰੋਗਰਾਮ ਦਾ ਆਯੋਜਨ

admin

ਕੰਪਿਊਟਰ ਅਧਿਆਪਕਾਂ ਦਾ ਸੰਘਰਸ਼: 11 ਨੂੰ ਸੁਨਾਮ ਵਿਖੇ ਝਾੜੂ ਫੂਕ ਕੇ ਲੋਹੜੀ ਮਨਾਉਣ ਦੀ ਤਿਆਰੀ

admin