Punjab

ਧਰਨਾ ਦੇਣ ਜਾ ਰਹੇ 100 ਦੇ ਕਰੀਬ ਕਿਸਾਨ ਗ੍ਰਿਫਤਾਰ !

ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕਰਦੀ ਹੋਈ। (ਫੋਟੋ: ਏ ਐਨ ਆਈ)

ਅੰਮ੍ਰਿਤਸਰ ’ਚ ਉਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦੋਂ ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਭਾਰਤੀ ਕਿਸਾਨ ਏਕਤਾ ਯੂਨੀਅਨ ਸਿੱਧੂਪੁਰ ਨੂੰ ਪੁਲਿਸ ਵਲੋਂ ਜਬਰਦਸਤੀ ਰਸਤੇ ’ਚ ਹੀ ਰੋਕਿਆ ਗਿਆ। ਇਹ ਕਿਸਾਨ ਭੰਡਾਰੀ ਪੁੱਲ ’ਤੇ ਧਰਨਾ ਦੇਣ ਲਈ ਜਾ ਰਹੇ ਸੀ ਜਿਨ੍ਹਾਂ ਨੂੰ ਪੁਲਿਸ ਨੇ ਰਸਤੇ ’ਚ ਰੋਕ ਲਿਆ।

ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ। ਪੁਲਿਸ ਨੇ ਕਿਸਾਨ ਆਗੂ ਪਲਵਿੰਦਰ ਮਾਹਲ ਸਣੇ 100 ਦੇ ਕਰੀਬ ਕਿਸਾਨ ਗ੍ਰਿਫਤਾਰ ਕੀਤੇ ਗਏ ਹਨ। ਕਿਸਾਨਾਂ ਨੇ ਭੰਡਾਰੀ ਪੁੱਲ ’ਤੇ ਨਾ ਪਹੁੰਚ ਸਕਣ ਕਾਰਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ ਗੇਟ ਦੇ ਬਾਹਰ ਧਰਨਾ ਲਗਾ ਲਿਆ।

ਇਸ ਦੌਰਾਨ ਕਿਸਾਨਾਂ ਵੱਲੋਂ ਟਰਾਲੀਆਂ ਭਜਾ ਕੇ ਭੰਡਾਰੀ ਪੁੱਲ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਇੱਕ ਟਰਾਲੀ ਦਾ ਐਕਟਿਵਾ ਨਾਲ ਹਾਦਸਾ ਹੋ ਗਿਆ ਜਿਸ ਕਾਰਨ 2 ਸਕੂਲੀ ਬੱਚੇ ਜ਼ਖਮੀ ਹੋ ਗਏ।

Related posts

ਸਿਆਸੀ ਚੰਦੇ ਨਾਲ ਪੰਜਾਬੀ ਵਿਧਾਇਕਾਂ ਨੇ ‘ਆਪ’ ਨੂੰ ਮਾਲੋ-ਮਾਲ ਕਰ ਦਿੱਤਾ !

admin

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 358ਵਾਂ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ ਗਿਆ

admin

ਝੂਠੇ ਪੁਲਿਸ ਕੇਸਾਂ ਵਿਰੁੱਧ ਜਨਤਕ ਜਥੇਬੰਦੀਆਂ ਵਲੋਂ ਸੰਘਰਸ਼ ਦਾ ਐਲਾਨ !

admin