International

ਨਾਈਜੀਰੀਆ ‘ਚ ਵੱਡਾ ਹਾਦਸਾ, ਗੈਸ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 9 ਹੋਈ

ਲਾਗੋਸ – ਨਾਈਜੀਰੀਆ ਦੇ ਉੱਤਰ-ਪੱਛਮੀ ਸੂਬੇ ਕਾਨੋ ‘ਚ ਇਕ ਵੱਡਾ ਹਾਦਸਾ ਵਾਪਰ ਗਿਆ। ਸੂਬੇ ‘ਚ ਮੰਗਲਵਾਰ ਸਵੇਰੇ ਗੈਸ ਧਮਾਕੇ ‘ਚ 9 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਕਾਨੋ ਵਿੱਚ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਦੇ ਕੋਆਰਡੀਨੇਟਰ ਨੂਰਾਦੀਨ ਅਬਦੁੱਲਾਹੀ ਨੇ ਮੰਗਲਵਾਰ ਸ਼ਾਮ ਨੂੰ ਅਪਡੇਟ ਕੀਤਾ ਅਤੇ ਪੱਤਰਕਾਰਾਂ ਨੂੰ ਵੱਡੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਅਬਦੁੱਲਾਹੀ ਨੇ ਕਿਹਾ, “ਸਬੋਨ ਗਾਰੀ, ਫੇਜ ਸਥਾਨਕ ਸਰਕਾਰ ਖੇਤਰ, ਕਾਨੋ ਵਿੱਚ ਆਬਾ ਰੋਡ ‘ਤੇ ਗੈਸ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੌਂ ਹੋ ਗਈ ਹੈ,” ਅਬਦੁੱਲਾਹੀ ਨੇ ਕਿਹਾ। ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ‘ਚ ਭੇਜੇ ਗਏ ਜ਼ਖਮੀਆਂ ‘ਚੋਂ 2 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਕਾਨੋ ਵਿੱਚ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA) ਦੇ ਕੋਆਰਡੀਨੇਟਰ ਨੂਰਦੀਨ ਅਬਦੁੱਲਾਹੀ ਨੇ ਖਾਸ ਤੌਰ ‘ਤੇ ਪ੍ਰਭਾਵਿਤ ਖੇਤਰ ਦੇ ਵਸਨੀਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਅਤੇ ਜਾਅਲੀ ਖਬਰਾਂ ਫੈਲਾਉਣ ਵਿਰੁੱਧ ਚੇਤਾਵਨੀ ਦਿੱਤੀ। ਉਨ੍ਹਾਂ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਤੜਕੇ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਕਾਨੋ ਵਿੱਚ ਇੱਕ ਗੈਸ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।

Related posts

ਤਾਲਿਬਾਨ ਨੂੰ ਮਾਨਤਾ ਦਿਵਾਉਣ ‘ਚ ਲੱਗੇ ਚੀਨ, ਪਾਕਿ ਨੂੰ ਕੀਤਾ ਖ਼ਬਰਦਾਰ

Bunty

ਅਜੀਤ ਡੋਭਾਲ ਨੇ ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

Bunty

‘ਇਟਲੀ ਵਿੱਚ ਫਰਜ਼ੀ ਠੱਗ ਏਜੰਟਾਂ ਤੋਂ ਖਰੀਦੇ ਫਰਜ਼ੀ ਪੇਪਰ ਬਣ ਰਹੇ ਹਨ ਪ੍ਰਵਾਸੀਆਂ ਦੀ ਮੁਸ਼ਕਲ ਦਾ ਕਾਰਨ’

Bunty