International

ਨਾਭਾ ਦੇ ਪਿੰਡ ਪਾਲੀਆ ਦੀ ਕੈਨੇਡਾ ਗਈ 22 ਸਾਲਾ ਲੜਕੀ ਦੀ ਮੌਤ

ਬਰੈਂਪਟਨ – ਨਾਭਾ ਦੇ ਪਿੰਡ ਪਾਲੀਆ ਦੇ ਵਸਨੀਕ ਗੁਰਪ੍ਰੀਤ ਸਿੰਘ ਦੀ 22 ਸਾਲਾ ਧੀ ਨਵਦੀਪ ਕੌਰ ਦੀ ਕੈਨੇਡਾ ਦੇ ਇੱਕ ਹਸਪਤਾਲ ਚ ਬ੍ਰੇਨ ਹੈਮਰੇਜ ਕਰ ਕੇ ਮੌਤ ਹੋ ਗਈ। ਨਵਦੀਪ ਬਰੈਂਪਟਨ ਦੇ ਇੱਕ ਹਸਪਤਾਲ ਵਿੱਚ ਜ਼ੇਰੇ-ਇਲਾਜ ਸੀ।ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 7 ਸਤੰਬਰ ਨੂੰ ਨਵਦੀਪ ਭਾਰਤ ਵਿਚਲੇ ਰਿਸ਼ਤੇਦਾਰਾਂ ਨਾਲ ਕਾਨਫਰੰਸ ਕਾਲ ਦੌਰਾਨ ਹੀ ਅਚਾਨਕ ਡਿੱਗ ਪਈ ਤੇ ਉਸਦੀ ਰੂਮ-ਮੇਟ ਨੇ ਐਂਬੂਲੈਂਸ ਬੁਲਾਈ। ਡਾਕਟਰਾਂ ਨੇ 11 ਸਤੰਬਰ ਨੂੰ ਪਰਿਵਾਰ ਨੂੰ ਫੋਨ ‘ਤੇ ਦੱਸਿਆ ਕਿ ਉਸਦੇ ਦਿਮਾਗ ਵਿੱਚ ਕਲੌਟ ਹੈ ਤੇ ਉਸ ਦਾ ਅਪ੍ਰੇਸ਼ਨ ਕਰਨਾ ਪਵੇਗਾ।ਫਿਰ ਡਾਕਟਰਾਂ ਦੇ ਦੱਸੇ ਮੁਤਾਬਕ ਅਪ੍ਰੇਸ਼ਨ ਠੀਕ ਰਿਹਾ ਤੇ ਖਤਰੇ ਵਾਲੇ ਅਗਲੇ 72 ਘੰਟੇ ਵੀ ਬੀਤ ਗਏ ਪਰ ਨਵਦੀਪ ਨੂੰ ਫਿਰ ਵੀ ਵੈਂਟੀਲੇਟਰ ‘ਤੇ ਹੀ ਰੱਖਣ ਦੀ ਲੋੜ ਸੀ। ਫਿਰ 19 ਤਰੀਕ ਨੂੰ ਡਾਕਟਰਾਂ ਨੇ ਨਵਦੀਪ ਦੀ ਵਿਗੜਦੀ ਹਾਲਤ ਬਾਰੇ ਦੱਸਦਿਆਂ ਉਸਨੂੰ ਵੈਂਟੀਲੇਟਰ ਤੋਂ ਉਤਾਰਨ ਦਾ ਫੈਸਲਾ ਪਿਤਾ ਗੁਰਪ੍ਰੀਤ ਸਿੰਘ ਨੂੰ ਦੱਸਿਆ।ਦੋ ਧੀਆਂ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚੋ ਹੋਰ ਕਿਸੇ ਦਾ ਪਾਸਪੋਰਟ ਵੀ ਨਹੀਂ ਬਣਿਆ ਸੀ ਤੇ ਉਹ ਇਥੇ ਬੇਵੱਸ ਫੋਨ ‘ਤੇ ਹੀ ਹਾਲਤ ਸੁਣ ਸਕਦੇ ਸਨ।

Related posts

ਯੂਏਈ ਦੇ ਇੰਸਪੈਕਟਰ ਜਨਰਲ ਅਲ-ਰਈਸੀ ਬਣੇ ਇੰਟਰਪੋਲ ਦੇ ਮੁਖੀ

Bunty

ਜਿਨਸੀ ਸ਼ੋਸ਼ਣ ਮਾਮਲਾ: ਪ੍ਰਿੰਸ ਐਂਡਰੀਊ ਤੇ ਵਰਜੀਨੀਆ ‘ਚ 16 ਮਿਲੀਅਨ ਡਾਲਰ ‘ਚ ਸਮਝੌਤਾ

admin

ਫਿਲਪੀਨਜ਼ ਦੀ ਸੈਰ ਸਪਾਟਾ ਸਕੱਤਰ ਨੇ ਕਿਹਾ, ਵਾਪਸ ਆਉਣਾ ਚਾਹੁੰਦੇ ਹਨ ਭਾਰਤੀ ਵਿਦਿਆਰਥੀ

Bunty